Elon Musk ਨੇ ਟਵਿੱਟਰ ਪੋਸਟ ਪੜ੍ਹਨ ਦੀ ਸੀਮਾ ਤੈਅ,ਇਕ ਦਿਨ ਵਿਚ ਸਿਰਫ 10,000 ਪੋਸਟ ਪੜ੍ਹ ਸਕਣਗੇ

0
211
Elon Musk ਨੇ ਟਵਿੱਟਰ ਪੋਸਟ ਪੜ੍ਹਨ ਦੀ ਸੀਮਾ ਤੈਅ,ਇਕ ਦਿਨ ਵਿਚ ਸਿਰਫ 10,000 ਪੋਸਟ ਪੜ੍ਹ ਸਕਣਗੇ

SADA CHANNEL NEWS:-

SADA CHANNEL NEWS:- ਏਲਨ ਮਸਕ (Elon Musk) ਨੇ ਟਵਿੱਟਰ ਪੋਸਟ ਪੜ੍ਹਨ ਦੀ ਸੀਮਾ ਤੈਅ ਕਰ ਦਿੱਤੀ ਹੈ,ਮਸਕ ਨੇ ਕਿਹਾ ਕਿ ਵੈਰੀਫਾਈਡ ਯੂਜ਼ਰ (Verified User) ਹੁਣ ਇਕ ਦਿਨ ਵਿਚ ਸਿਰਫ 10,000 ਪੋਸਟ ਪੜ੍ਹ ਸਕਣਗੇ,ਅਨਵੈਰੀਫਾਈਡ ਯੂਜਰ (Unverified User) ਇਕ ਹਜ਼ਾਰ ਪੋਸਟ, ਦੂਜੇ ਪਾਸੇ ਨਵੇਂ ਅਨਵੈਰੀਫਾਈਡ ਯੂਜ਼ਰ (New Unverified Users) ਰੋਜ਼ਾਨਾ ਸਿਰਫ 500 ਪੋਸਟ ਹੀ ਪੜ੍ਹ ਸਕਣਗੇ।

ਕਈ ਯੂਜਰਸ ਨੇ ਸ਼ਿਕਾਇਤ ਕੀਤੀ ਕਿ ਟਵਿੱਟਰ ਕੰਮ ਨਹੀਂ ਕਰ ਰਿਹਾ ਹੈ,ਵੈੱਬਸਾਈਟ ਖੋਲ੍ਹਦੇ ਹੀ ‘ਕਾਂਟ ਰਿਟ੍ਰੀਵ ਟਵੀਟਸ’ ਅਤੇ ‘ਯੂ ਆਰ ਰੇਟ ਲਿਮਟਿਡ’ ਦਾ ਐਰਰ ਮੈਸੇਜ (Error Message) ਦਿਖ ਰਿਹਾ ਹੈ,ਇਸ ਦੇ ਬਾਅਦ ਰਾਤ ‘ਚ ਏਲਨ ਮਸਕ ਨੇ ਟਵਿੱਟਰ ਦੇ ਇਸਤੇਮਾਲ ਨੂੰ ਸੀਮਤ ਕਰਨ ਦਾ ਐਲਾਨ ਕੀਤਾ, ਸਭ ਤੋਂ ਪਹਿਲੇ ਟਵੀਟ ਵਿਚ ਮਸਕ ਨੇ ਕਿਹਾ ਕਿ ਡਾਟਾ ਸਕ੍ਰੈਪਿੰਗ ਤੇ ਸਿਸਟਮ ਮੈਨੀਪੁਲੇਸ਼ਨ ਤੋਂ ਬਚਣ ਲਈ ਟਵਿੱਟਰ ‘ਤੇ ਅਸਥਾਈ ਤੌਰ ‘ਤੇ ਲਿਮਟ ਲਗਾਈ ਗਈ ਹੈ।

ਏਲਨ ਮਸਕ (Elon Musk) ਨੇ ਪਹਿਲਾ ਟਵੀਟ ਕੀਤਾ ਵੈਰੀਫਾਈਡ ਅਕਾਊਂਟ ਹੁਣ ਰੋਜ਼ਾਨਾ 6 ਹਜ਼ਾਰ,ਅਨਵੈਰੀਫਾਈਡ ਯੂਜ਼ਰ ਸਿਰਫ 600 ਤੇ ਨਵੇਂ ਅਨਵੈਰੀਫਾਈਡ ਅਕਾਊਂਟ ਸਿਰਫ 300 ਪੋਸਟ ਪੜ੍ਹ ਸਕਣਗੇ,ਕੁਝ ਦੇਰ ਬਾਅਦ ਇਕ ਹੋਰ ਟਵੀਟ ਕਰਕੇ ਉਨ੍ਹਾਂ ਨੇ ਇਸ ਲਿਮਟ ਨੂੰ ਵਧਾ ਕੇ 8000 ਪੋਸਟ 800 ਪੋਸਟ ਤੇ 400 ਪੋਸਟ ਕੀਤਾ ਸੀ,ਇਸ ਦੇ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ। ਇਸ ਵਿਚ ਉਨ੍ਹਾਂ ਨੇ ਵੈਰੀਫਾਈਡ ਲਈ ਲਿਮਟ 10 ਹਜ਼ਾਰ, ਪੁਰਾਣੇ ਅਨਵੈਰੀਫਾਈਡ ਯੂਜ਼ਰ ਲਈ 1 ਹਜ਼ਾਰ ਤੇ ਨਵੇਂ ਅਨਵੈਰੀਫਾਈਡ ਯੂਜ਼ਰ ਲਈ 500 ਕਰ ਦਿੱਤੀ।

ਇਸ ਤੋਂ ਪਹਿਲਾਂ ਬਿਨਾਂ ਲਾਗਇਨ ਕੀਤੇ ਟਵੀਟ ਦੇਖਣ ਵਾਲੇ ਲੋਕਾਂ ਨੂੰ ਬਲਾਕ ਕਰ ਦਿੱਤਾ ਸੀ,ਫਿਲਹਾਲ ਜਿਹੜੇ ਲੋਕਾਂ ਦਾ ਟਵਿੱਟਰ ‘ਤੇ ਅਕਾਊਂਟ ਨਹੀਂ ਹੈ ਜਾਂ ਜੋ ਲੋਕ ਟਵਿੱਟਰ ‘ਚ ਲਾਗਇਨ ਕੀਤੇ ਬਿਨਾਂ ਟਵੀਟ ਪੜ੍ਹ ਲੈਂਦੇ ਸੀ,ਉਨ੍ਹਾਂ ਨੂੰ ਹੁਣ ਟਵੀਟ ਨਹੀਂ ਦਿਖਣਗੇ,ਯੂਜਰਸ ਨੂੰ ਪਹਿਲੇ ਟਵਿੱਟਰ ‘ਚ ਲਾਗਇਨ ਕਰਨਾ ਹੋਵੇਗਾ,ਟਵਿੱਟਰ ਨੇ ਕੈਰੇਕਟਰ ਲਿਮਟ ਨੂੰ 25000 ਕਰ ਦਿੱਤਾ ਹੈ,ਨਾਲ ਹੀ ਯੂਜਰ ਹੁਣ ਕੈਰੇਕਟਰ ਦੇ ਨਾਲ ਇਮੇਜ ਵੀ ਐਡ ਕਰ ਸਕਣਗੇ,ਕੰਪਨੀ ਨੇ ਆਪਣੇ ਆਫੀਸ਼ੀਅਲ ਟਵਿੱਟਰ ਟਵਿੱਟਰ ਹੈਂਡਲ (Official Twitter Twitter Handle) ਤੋਂ ਇਸ ਦਾ ਐਲਾਨ ਕੀਤਾ ਹੈ।

LEAVE A REPLY

Please enter your comment!
Please enter your name here