ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਪਾਣੀ ‘ਚ ਰੁੜ੍ਹਿਆ ਨੌਜੁਆਨ,ਨੌਜੁਆਨ ਦੀ ਮੌਤ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ

0
137
ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਪਾਣੀ ‘ਚ ਰੁੜ੍ਹਿਆ ਨੌਜੁਆਨ,ਨੌਜੁਆਨ ਦੀ ਮੌਤ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ

Sada Channel News:-

Shahkot,(Sada Channel News):- ਪੰਜਾਬ ਵਿਚ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ,ਕਈ ਇਲਾਕਿਆਂ ਤੋਂ ਦੁਖਦ ਖਬਰਾਂ ਮਿਲ ਰਹੀਆਂ ਹਨ,ਤਾਜ਼ਾ ਜਾਣਕਾਰੀ ਸ਼ਾਹਕੋਟ (Shahkot) ਇਲਾਕੇ ਤੋਂ ਹੈ ਜਿਥੇ ਪਿੰਡ ਮੁੰਡੀ ਚੋਲਿਆਂ (Village Mundi Cholian) ਵਿਖੇ ਇਕ ਨੌਜੁਆਨ ਪਾਣੀ ਵਿਚ ਰੁੜ੍ਹ ਗਿਆ ਹੈ,ਇਲਾਕੇ ਵਿਚ ਮੀਂਹ ਕਾਰਨ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਹੈ,ਅਤੇ ਬੀਤੀ ਰਾਤ ਮੰਡਾਲਾ ਨੇੜੇ ਇਕ ਨੌਜੁਆਨ ਪਾਣੀ ਵਿਚ ਡੁੱਬ ਗਿਆ,ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਲੜਕਾ ਅਪਣਾ ਮੋਟਰਸਾਈਕਲ ਰੁੜ੍ਹਨ ਤੋਂ ਬਚਾਅ ਰਿਹਾ ਸੀ ਕਿ ਤੇਜ਼ ਪਾਣੀ ਦੀ ਚਪੇਟ ਵਿਚ ਆਉਣ ਕਾਰਨ ਖ਼ੁਦ ਵੀ ਰੁੜ੍ਹ ਗਿਆ,ਲੜਕੇ ਦੀ ਭਾਲ ਲਗਾਤਾਰ ਜਾਰੀ ਹੈ,ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ (Motorcycle) ਤਾਂ ਮਿਲ ਗਿਆ ਹੈ ਪਰ ਅਰਸ਼ਦੀਪ ਸਿੰਘ (Arshdeep Singh) ਦਾ ਕੋਈ ਵੀ ਸੁਰਾਗ਼ ਨਹੀਂ ਲੱਗਾ,ਅਜਿਹੀ ਸਥਿਤੀ ਵਿਚ ਨੌਜੁਆਨ ਦੀ ਮੌਤ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here