ਫਰਾਂਸ ‘ਚ ਪੰਜਾਬ ਰੈਜੀਮੈਂਟ ਦੇ ਜਵਾਨਾਂ ਨੇ ਪਰੇਡ ਦੇ ਅਭਿਆਸ ਦੌਰਾਨ ਲਗਾਏ ‘ਬੋਲੇ ਸੋ ਨਿਹਾਲ’ ਦੇ ਜੈਕਾਰੇ

0
126
ਫਰਾਂਸ ‘ਚ ਪੰਜਾਬ ਰੈਜੀਮੈਂਟ ਦੇ ਜਵਾਨਾਂ ਨੇ ਪਰੇਡ ਦੇ ਅਭਿਆਸ ਦੌਰਾਨ ਲਗਾਏ ‘ਬੋਲੇ ਸੋ ਨਿਹਾਲ’ ਦੇ ਜੈਕਾਰੇ

Sada Channel News:-

France,(Sada Channel News):- ਪੰਜਾਬ ਰੈਜੀਮੈਂਟ ਫਰਾਂਸ (Punjab Regiment France) ਵਿੱਚ ਬੈਸਟੀਲ ਡੇਅ ਸਮਾਰੋਹ (Bastille Day Celebrations) ਵਿੱਚ ਭਾਰਤੀ ਫੌਜ ਦੀ ਨੁਮਾਇੰਦਗੀ ਕਰੇਗੀ,ਭਾਰਤੀ ਹਥਿਆਰਬੰਦ ਬਲਾਂ ਦੀ 269 ਮੈਂਬਰੀ ਟੁਕੜੀ ਆਪਣੇ ਫਰਾਂਸੀਸੀ ਹਮਰੁਤਬਾ ਦੇ ਨਾਲ ਪਰੇਡ ਵਿੱਚ ਮਾਰਚ ਕਰੇਗੀ,ਇਸ ਪਰੇਡ ਦੇ ਅਭਿਆਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ,ਇਸੇ ਵਿਚਾਲੇ ਪੈਰਿਸ ਦੀਆਂ ਸੜਕਾਂ ‘ਤੇ ਦੇਸ਼ ਭਗਤੀ ਦਾ ਜਜ਼ਬਾ ਗੂੰਜਦਾ ਨਜ਼ਰ ਆਇਆ।

ਜਿੱਥੇ ਪੰਜਾਬ ਰੈਜੀਮੈਂਟ (Punjab Regiment) ਦੇ ਜਵਾਨ ਬੈਸਟੀਲ ਡੇਅ ਪਰੇਡ ਦੀਆਂ ਤਿਆਰੀਆਂ ਦੌਰਾਨ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਉਂਦੇ ਨਜ਼ਰ ਆਏ,ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ 14 ਜੁਲਾਈ ਨੂੰ ਫਰਾਂਸ ਦੇ ਰਾਸ਼ਟਰੀ ਦਿਵਸ ‘ਤੇ ਮਹਿਮਾਨ ਹੋਣਗੇ,ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰਾਨ ‘ਤੇ ਸੱਦੇ ‘ਤੇ ਜਾ ਰਹੇ ਹਨ,ਇਸ ਸਬੰਧੀ ਪੰਜਾਬ ਰੈਜੀਮੈਂਟ ਦੇ ਸੂਬੇਦਾਰ ਸਤਿੰਦਰ ਪਾਲ ਸਿੰਘ ਨੇ ਕਿਹਾ ਕਿ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ,ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਬੈਸੀਟਲ ਡੇਅ ਪਰੇਡ ਦੇ ਦੌਰਾਨ ਪਰੇਡ ਕਰਾਂਗੇ ਤੇ ਪੀਐੱਮ ਮੋਦੀ ਨੂੰ ਸਲਾਮੀ ਦਿਆਂਗੇ।

LEAVE A REPLY

Please enter your comment!
Please enter your name here