ਮਾਲ ਤੇ ਸੇਵਾ ਟੈਕਸ ਕੌਂਸਲ ਨੇ ਆਨਲਾਈਨ ਗੇਮਿੰਗ-ਘੁੜਸਵਾਰੀ ‘ਤੇ ਲੱਗੇਗਾ 28 ਫੀਸਦੀ GST,ਕੈਂਸਰ ਦੀਆਂ ਦਵਾਈਆਂ ‘ਤੇ ਨਹੀਂ ਲੱਗੇਗਾ TEX

0
74
ਮਾਲ ਤੇ ਸੇਵਾ ਟੈਕਸ ਕੌਂਸਲ ਨੇ ਆਨਲਾਈਨ ਗੇਮਿੰਗ-ਘੁੜਸਵਾਰੀ ‘ਤੇ ਲੱਗੇਗਾ 28 ਫੀਸਦੀ GST,ਕੈਂਸਰ ਦੀਆਂ ਦਵਾਈਆਂ ‘ਤੇ ਨਹੀਂ ਲੱਗੇਗਾ TEX

SADA CHANNEL NEWS:-

NEW DELHI,(SADA CHANNEL NEWS):- ਮਾਲ ਤੇ ਸੇਵਾ ਟੈਕਸ ਕੌਂਸਲ ਨੇ ਆਨਲਾਈਨ ਗੇਮਿੰਗ (Online Gaming) ‘ਤੇ 28 ਫੀਸਦੀ ਟੈਕਸ ਲਗਾਉਣ ‘ਤੇ ਮਨਜ਼ੂਰੀ ਦੇ ਦਿੱਤੀ ਹੈ,ਪੱਛਮੀ ਬੰਗਾਲ ਦੀ ਵਿੱਤ ਮੰਤਰੀ ਚੰਦਰਿਮਾ ਭੱਟਾਚਾਰੀਆ (Finance Minister Chandrima Bhattacharya) ਨੇ ਕਿਹਾ ਕਿ ਕੌਂਸਲ ਨੇ ਕੈਂਸਰ ਦੀ ਦਵਾਈ ਤੇ ਦੁਰਲਭ ਬੀਮਾਰੀਆਂ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਵਿਸ਼ੇਸ਼ ਚਕਿਤਸਾ ਉਦੇਸ਼ਾਂ ਲਈ ਖਾਣ-ਪੀਣ ਦੀਆਂ ਚੀਜ਼ਾਂ ਦੇ ਆਯਾਤ ‘ਤੇ ਜੀਐੱਸਟੀ (GST) ਤੋਂ ਛੋਟ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਜੀਐੱਸਟੀ ਕੌਂਸਲ (GST Council) ਨੇ ਫੈਸਲਾ ਕੀਤਾ ਕਿ ਆਨਲਾਈਨ ਗੇਮਿੰਗ,ਕੈਸੀਨੋ ਤੇ ਘੁੜਸਵਾਰੀ ‘ਤੇ 28 ਫੀਸਦੀ ਟੈਕਸ ਲੱਗੇਗਾ,ਮੰਤਰੀ ਨੇ ਕਿਹਾ ਕਿ ਜੀਐੱਸਟੀ ਕਾਨੂੰਨ (GST Law) ਵਿਚ ਬਦਲਾਅ ਕੀਤਾ ਜਾਵੇਗਾ ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਇਹ ਤਿੰਨੋਂ ਲਾਟਰੀ ਤੇ ਸੱਟੇਬਾਜ਼ੀ ਦੀ ਤਰ੍ਹਾਂ ਕਾਰਵਾਈ ਯੋਗ ਦਾਅਵੇ ਨਹੀਂ ਹਨ,ਮਹਾਰਾਸ਼ਟਰ ਦੇ ਜੰਗਲ ਸੰਸਕ੍ਰਿਤਕ ਤੇ ਮੱਛੀ ਪਾਲਣ ਮੰਤਰੀ ਸੁਧੀਰ ਮੁਨਗੰਟੀਵਾਰ ਨੇ ਕਿਹਾ ਕਿ ਕੌਂਸਲ ਨੇ ਆਨਲਾਈਨ ਗੇਮਿੰਗ ਦੇ ਮਾਮਲੇ ਵਿਚ ਕੌਸ਼ਲ ਤੇ ਮੌਕੇ ਦੇ ਖੇਡ ਦੇ ਫਰਕ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ,ਇਨ੍ਹਾਂ ‘ਤੇ ਕੁੱਲ ਫੇਸ ਵੈਲਿਊ ਦਾ 28 ਫੀਸਦੀ ਟੈਕਸ ਦੇਣਾ ਹੋਵੇਗਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਦੀ ਅਗਵਾਈ ਵਿਚ ਜੀਐੱਸਟੀ ਕੌਂਸਲ ਦੀ 50ਵੀਂ ਬੈਠਕ ਹੋਈ,ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਟਕਲਾਂ ਲੱਗ ਰਹੀਆਂ ਸਨ ਕਿ ਜੀਐੱਸਟੀ ਕੌਂਸਲ ਦੀ ਇਸ ਵਾਰ ਦੀ ਬੈਠਕ ਵਿਚ ਆਨਲਾਈਨ ਗੇਮਿੰਗ (Online Gaming) ‘ਤੇ ਟੈਕਸ ਵਰਗੇ ਸਖਤ ਨਿਯਮਾਂ ‘ਤੇ ਵਿਚਾਰ ਹੋ ਸਕਦਾ ਹੈ,ਕੈਂਸਰ ਦੀ ਦਵਾਈ ਡਿਨੁਟੂਕਿਸਮੈਬ ‘ਤੇ ਵੀ ਟੈਕਸ ਛੋਟ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ,ਫਿਟਮੈਂਟ ਕਮੇਟੀ ਦਾ ਕਹਿਣਾ ਸੀ ਕਿ ਜਿਸ ਦਵਾਈ ਦੀ ਕੀਮਤ 26 ਲੱਖ ਹੋਵੇ ਤੇ ਜਿਸ ਲਈ ਕਰਾਊਡ ਫੰਡਿੰਗ (Crowd Funding) ਤੋਂ ਪੈਸੇ ਜੁਟਾਉਂਦੇ ਹੋਵੋ,ਉਸ ਨੂੰ ਜੀਐੱਸਟੀ (GST) ਦੇ ਦਾਇਰੇ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ,ਗਰੁੱਪ ਆਫ ਮਨਿਸਟਰਸ (Group of Ministers) ਨੇ ਇਸ ‘ਤੇ ਸਹਿਮਤੀ ਪ੍ਰਗਟਾਈ ਸੀ,ਇਸ ਦਵਾਈ ‘ਤੇ ਅਜੇ 12 ਫੀਸਦੀ ਜੀਐੱਸਟੀ ਲੱਗਦਾ ਹੈ।

LEAVE A REPLY

Please enter your comment!
Please enter your name here