ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕ੍ਰਾਨ ਨੇ PM Narendra Modi ਨੂੰ ਗ੍ਰੈਂਡ ਕ੍ਰਾਸ ਆਫ ਦ ਲਿਜਨ ਆਫ ਆਨਰ ਨਾਲ ਸਨਮਾਨਿਤ ਕੀਤਾ

0
160
ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕ੍ਰਾਨ ਨੇ PM Narendra Modi ਨੂੰ ਗ੍ਰੈਂਡ ਕ੍ਰਾਸ ਆਫ ਦ ਲਿਜਨ ਆਫ ਆਨਰ ਨਾਲ ਸਨਮਾਨਿਤ ਕੀਤਾ

Sada Channel News:-

France,(Sada Channel News):- ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕ੍ਰਾਨ (President Emmanuel Macron) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ੍ਰੈਂਡ ਕ੍ਰਾਸ ਆਫ ਦ ਲਿਜਨ ਆਫ ਆਨਰ ਨਾਲ ਸਨਮਾਨਿਤ ਕੀਤਾ,ਇਹ ਫੌਜ ਜਾਂ ਨਾਗਰਿਕ ਹੁਕਮਾਂ ਵਿਚ ਸਰਵਉੱਚ ਫਰਾਂਸੀਸੀ ਸਨਮਾਨ ਹੈ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਸਨਮਾਨ ਪਾਉਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ,ਪੀਐੱਮ ਮੋਦੀ ਤੋਂ ਪਹਿਲਾਂ ਦੁਨੀਆ ਦੇ ਕਈ ਨੇਤਾਵਾਂ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ,ਵੇਲਸ ਦੇ ਤਤਕਾਲੀਨ ਰਾਜਕੁਮਾਰ ਕਿੰਗ ਚਾਰਲਸ,ਜਰਮਨੀ ਦੇ ਸਾਬਕਾ ਚਾਂਸਲਰ ਏਂਜਲਾ ਮਰਕੇਲ,ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਸਹਿਤਸ ਦੇ ਤਤਕਾਲੀਨ ਰਾਜਕੁਮਾਰ ਕਿੰਗ ਚਾਰਲਸ ਤੇ ਜਰਮਨੀ ਦੇ ਸਾਬਕਾ ਚਾਂਸਲਰ ਨੂੰ ਇਹ ਸਨਮਾਨ ਮਿਲ ਚੁੱਕਾ ਹੈ।

ਫਰਾਂਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਕਿਹਾ ਕਿ ਭਾਰਤ ਅਗਲੇ 25 ਸਾਲਾਂ ਵਿਚ ਵਿਕਸਿਤ ਹੋਣ ਦੇ ਟੀਚੇ ‘ਤੇ ਕੰਮ ਕਰ ਰਿਹਾ ਹੈ,ਅੱਜ ਹਰ ਇੰਟਰਨੈਸ਼ਨਲ ਏਜੰਸੀ ਕਹਿ ਰਹੀ ਹੈ ਕਿ ਭਾਰਤ ਅੱਗੇ ਵਧ ਰਿਹਾ ਹੈ,ਪੀਐੱਮ ਨੇ ਫਰਾਂਸ ਵਿਚ ਵਸੇ ਪ੍ਰਵਾਸੀਆਂ ਨਾਲ ਭਾਰਤ ਵਿਚ ਨਿਵੇਸ਼ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਵਿਚ ਨਿਵੇਸ਼ ਦਾ ਮੌਕਾ ਹੈ,ਹੁਣ ਜਲਦ ਹੀ ਭਾਰਤੀ ਏਫਿਲ ਟਾਵਰ ‘ਤੇ ਵੀ UPI ਨਾਲ ਭੁਗਤਾਨ ਕਰ ਸਕਣਗੇ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਭਾਰਤੀਆਂ ਲਈ 4 ਵੱਡੇ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਫਰਾਂਸ ਵਿਚ ਤਮਿਲ ਕਵੀ ਤੇ ਸੰਤ ਤਿਰਵੱਲੂਵਰ ਦੀ ਪ੍ਰਤਿਮਾ ਲੱਗੇਗੀ। ਉਨ੍ਹਾਂ ਦੀ ਲਿਖੀ ਕਿਤਾਬ ਤਿਰੂਕਕੁਰਲ ਦੁਨੀਆ ਭਰ ਵਿਚ ਮਸ਼ਹੂਰ ਹੈ ਤੇ ਕਈ ਭਾਸ਼ਾਵਾਂ ਵਿਚ ਟਰਾਂਸਟੇਲ ਕੀਤੀ ਜਾ ਚੁੱਕੀ ਹੈ। ਫਰਾਂਸ ਵਿਚ ਮਾਸਟਰਸ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ 5 ਸਾਲ ਦਾ ਲਾਂਗ ਟਰਮ ਪੋਸਟ ਸਟੱਡੀ ਵੀਜ਼ਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਪੋਸਟ ਸਟੱਡੀ ਵੀਜ਼ਾ ਲਿਮਿਟ (Post Study Visa Limit) ਸਿਰਫ 2 ਸਾਲ ਦੀ ਸੀ। ਭਾਰਤ ਸਰਕਾਰ ਨੇ ਫਰਾਂਸ ਸਰਕਾਰ ਦੀ ਮਦਦ ਨਾਲ ਮਾਰਸਿਲੇ ਵਿਚ ਨਵਾਂ ਵਣਜ ਦੂਤਾਵਾਸ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਫਰਾਂਸ ਵਿਚ ਵੀ ਯੂਪੀਆਈ ਜ਼ਰੀਏ ਡਿਜੀਟਲ ਪੇਮੈਂਟ ਕਰ ਸਕਣਗੇ।

LEAVE A REPLY

Please enter your comment!
Please enter your name here