ਇਕ ਨਸ਼ੇੜੀ ਪਤੀ ਨੇ ਅਪਣੀ ਪਤਨੀ ਦਾ ਕੁੱਟ-ਕੁੱਟ ਕਤਲ ਕਰ ਦਿਤਾ

0
185
ਇਕ ਨਸ਼ੇੜੀ ਪਤੀ ਨੇ ਅਪਣੀ ਪਤਨੀ ਦਾ ਕੁੱਟ-ਕੁੱਟ ਕਤਲ ਕਰ ਦਿਤਾ

Sada Channel News:-

Shri Chamkaur Sahib,(Sada Channel News):- ਸ੍ਰੀ ਚਮਕੌਰ ਸਾਹਿਬ (Shri Chamkaur Sahib) ਦੇ ਬਰਸਾਲਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਨਸ਼ੇੜੀ ਪਤੀ ਨੇ ਅਪਣੀ ਪਤਨੀ ਦਾ ਕੁੱਟ-ਕੁੱਟ ਕਤਲ ਕਰ ਦਿਤਾ। ਮ੍ਰਿਤਕ ਦੀ ਪਹਿਚਾਣ ਰੀਨਾ ਕੁਮਾਰੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸ਼ਰਨਜੀਤ ਸਿੰਘ ਪੁੱਤਰ ਰਾਮ ਮੂਰਤੀ ਨੇ ਆਪਣੀ ਪਤਨੀ ਨੂੰ ਕੁੱਟ ਕੇ ਮਾਰ ਦਿਤਾ।ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸੁਰੂ ਕਰ ਦਿਤੀ ਹੈ। ਮ੍ਰਿਤਕ ਰੀਨਾ ਰਾਣੀ ਦੀ ਉਮਰ 25 ਸਾਲ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਜਿਨ੍ਹਾਂ ਦੇ ਸਿਰ ਤੋਂ ਮਾਂ ਦਾ ਸਾਇਆ ਉਠ ਗਿਆ ਹੈ। ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here