ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਹੜ੍ਹ ਪ੍ਰਭਾਵਿਤ ਸਥਾਨਕ ਪਿੰਡ ਮਹਿੰਦਪੁਰ, ਭੰਗਲ ਦਾ ਦੌਰਾ ਕੀਤਾ

0
76
ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਹੜ੍ਹ ਪ੍ਰਭਾਵਿਤ ਸਥਾਨਕ ਪਿੰਡ ਮਹਿੰਦਪੁਰ, ਭੰਗਲ ਦਾ ਦੌਰਾ ਕੀਤਾ

Sada Channel News:-

Sukhsal,15 July,(Sada Channel News):- ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਹੜ੍ਹ ਪ੍ਰਭਾਵਿਤ ਸਥਾਨਕ ਪਿੰਡ ਮਹਿੰਦਪੁਰ,ਭੰਗਲ ਦਾ ਦੌਰਾ ਕੀਤਾ। ਇਸ ਮੌਕੇ ਇਕਠੇ ਹੋਏ ਪਿੰਡ ਵਾਸੀਆਂ ਨੇ ਦਸਿਆ ਕਿ ਪਿੱਛਲੇ ਦਿਨੀ ਖੱਡ ਵਿੱਚ ਆਏ ਹੜ੍ਹ ਦਾ ਪਾਣੀ ਨੇ ਸਾਡੇ ਘਰਾਂ ਅਤੇ ਉਪਜਾਊ ਜਮੀਨਾਂ ਦਾ ਕਾਫੀ ਨੁਕਸਾਨ ਕੀਤਾ ਹੈ ਜਿਸ ਕਾਰਨ ਪ੍ਰਸ਼ਾਸ਼ਨ ਨੇ ਸਾਡੀ ਕੋਈ ਸਾਰ ਨਹੀਂ ਲਈ। ਇਸ ਮੌਕੇ ਰਾਣਾ ਕੇ.ਪੀ ਸਿੰਘ ਨੇ ਮੀਡੀਆ ਰਾਹੀਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਇਸ ਖੱਡ ਵਿੱਚ ਜਲਦੀ ਡੰਗੇ ਲਗਾਏ ਜਾਣ ਤਾਂ ਕਿ ਹੜ੍ਹ ਦੇ ਪਾਣੀ ਨਾਲ ਰਹਿੰਦੀਆਂ ਜਮੀਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਇਹ ਵੀ ਦਸਿਆ ਕਿ ਰੋਪੜ ਜ਼ਿਲ੍ਹੇ ਵਿੱਚ ਸੱਭ ਤੋਂ ਜਿਆਦਾ ਨੁਕਸਾਨ ਮਹਿੰਦਪੁਰ ਅਤੇ ਭੰਗਲ ਦੇ ਲੋਕਾਂ ਦਾ ਹੋਇਆ ਹੈ ਕਿਉਕ ਇਨ੍ਹਾਂ ਦਿਆਂ ਜਮੀਨਾਂ ਕਈ ਕਈ ਫੁੱਟ ਇਸ ਹੜ੍ਹ ਨਾਲ਼ ਹੜ੍ਹ ਗਈਆਂ ਹਨ। ਇਸ ਮੌਕੇ ਇਕਠੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੀਆਂ ਬਿਲਕੁੱਲ ਹੜ੍ਹ ਗਈਆਂ ਜਮੀਨਾਂ ਦਾ ਪੰਜਾਬ ਸਰਕਾਰ ਸਾਨੂੰ ਜਲਦ ਮੁਆਵਜਾ ਦੇਵੇ ਅਤੇ ਹੜੀਆਂ ਜ਼ਮੀਨਾਂ ਪੱਧਰ ਕਰਨ ਦੀ ਇਜਾਜਤ ਦੇਵੇ ਅਤੇ ਖੱਡ ਵਿੱਚ ਮਜਬੂਤ ਡੰਗਾ ਲਗਾਇਆ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਭੰਗਲ ਅਤੇ ਮਹਿੰਦਪੁਰ ਦੇ ਮੋਹਤਵਰ ਪਤਵੰਤੇ ਹਾਜਰ ਸਨ।

LEAVE A REPLY

Please enter your comment!
Please enter your name here