ਬੇਅਦਬੀ ਦੇ ਦੋਸ਼ੀ ਨੂੰ ਹੋਈ 5 ਸਾਲ ਦੀ ਕੈਦ,ਦੋਸ਼ੀ ਨੂੰ 5000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ,13 ਸਤੰਬਰ 2021 ਨੂੰ ਸਿਗਰੇਟ ਪੀ ਕੇ ਬੇਅਦਬੀ ਕਰਨ ਅਤੇ ਰਾਗੀ ਸਿੰਘਾਂ ਵੱਲ ਸਿਗਰਟ ਦਾ ਧੂੰਆਂ ਛੱਡਣ ਦੇ ਮਾਮਲੇ ਵਿੱਚ ਫ਼ੈਸਲਾ ਸੁਣਾਇਆ

0
126
ਬੇਅਦਬੀ ਦੇ ਦੋਸ਼ੀ ਨੂੰ ਹੋਈ 5 ਸਾਲ ਦੀ ਕੈਦ,ਦੋਸ਼ੀ ਨੂੰ 5000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ,13 ਸਤੰਬਰ 2021 ਨੂੰ ਸਿਗਰੇਟ ਪੀ ਕੇ ਬੇਅਦਬੀ ਕਰਨ ਅਤੇ ਰਾਗੀ ਸਿੰਘਾਂ ਵੱਲ ਸਿਗਰਟ ਦਾ ਧੂੰਆਂ ਛੱਡਣ ਦੇ ਮਾਮਲੇ ਵਿੱਚ ਫ਼ੈਸਲਾ ਸੁਣਾਇਆ

Sada Channel News:-

Ropar,20 July 2023,(Sada Channel News):- ਜ਼ਿਲ੍ਹਾ ਤੇ ਸੈਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਨੇ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ (Takht Sri Kesgarh Sahib Ji) ਦੇ ਪਵਿੱਤਰ ਦਰਬਾਰ ਸਾਹਿਬ ਦੇ ਅੰਦਰ ਇੱਕ ਮੋਨੇ ਵਿਅਕਤੀ ਵੱਲੋਂ 13 ਸਤੰਬਰ 2021 ਨੂੰ ਸਿਗਰੇਟ ਪੀ ਕੇ ਬੇਅਦਬੀ ਕਰਨ ਅਤੇ ਰਾਗੀ ਸਿੰਘਾਂ ਵੱਲ ਸਿਗਰਟ ਦਾ ਧੂੰਆਂ ਛੱਡਣ ਦੇ ਮਾਮਲੇ ਵਿੱਚ ਫ਼ੈਸਲਾ ਸੁਣਾਇਆ,ਦੋਸ਼ੀ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ,ਇਸ ਦੇ ਨਾਲ ਹੀ ਦੋਸ਼ੀ ਨੂੰ 5000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਅੱਜ ਦੋਸ਼ੀ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਮੁਹੱਲਾ ਮਹਾਰਾਜ ਨਗਰ ਲੁਧਿਆਣਾ ਨੂੰ ਜ਼ਿਲ੍ਹਾ ਜੇਲ੍ਹ ਰੋਪੜ ਤੋਂ ਡੀਐਸਪੀ ਵਿਜੇ ਕੁਮਾਰ ਦੀ ਨਿਗਰਾਨੀ ਹੇਠ ਜ਼ਿਲ੍ਹਾ ਤੇ ਸੈਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਰਮੇਸ਼ ਕੁਮਾਰੀ ਨੇ ਦੋਸ਼ੀ ਪਰਮਜੀਤ ਸਿੰਘ ਨੂੰ 5 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਧਾਰਾ 535 ਤਹਿਤ ਦਿੱਤੀ ਗਈ ਹੈ,ਸ਼੍ਰੋਮਣੀ ਕਮੇਟੀ ਦੀ ਤਰਫੋਂ ਐਡਵੋਕੇਟ ਜੇਪੀਐਸ ਧੀਰ ਅਦਾਲਤ ਵਿੱਚ ਪੇਸ਼ ਹੋਏ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਜੱਜ ਅੱਗੇ ਮੰਗ ਰੱਖੀ ਗਈ।

ਦੱਸ ਦੇਈਏ ਕਿ ਪਰਮਜੀਤ ਸਿੰਘ ਨੂੰ ਸ਼੍ਰੀ ਅਨੰਦਪੁਰ ਸਾਹਿਬ ਜੀ (Shri Anandpur Sahib Ji) ਪੁਲਿਸ ਨੇ 13 ਸਤੰਬਰ 2021 ਨੂੰ ਘਟਨਾ ਦੇ ਮੌਕੇ ‘ਤੇ ਗ੍ਰਿਫਤਾਰ ਕੀਤਾ ਸੀ ਅਤੇ ਆਈਪੀਸੀ ਦੀ ਧਾਰਾ 295-ਏ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਉਸ ਸਮੇਂ ਇਸ ਘਟਨਾ ਤੋਂ ਬਾਅਦ ਪੰਜਾਬ ਭਰ ਤੋਂ ਵੱਡੀ ਗਿਣਤੀ ‘ਚ ਪੰਥਕ ਜਥੇਬੰਦੀਆਂ ਥਾਣਾ ਆਨੰਦਪੁਰ ਸਾਹਿਬ ਦੇ ਬਾਹਰ ਪਹੁੰਚ ਜਾਣ ਕਾਰਨ ਸਥਿਤੀ ਤਣਾਅਪੂਰਨ ਬਣ ਗਈ ਸੀ।

ਜਾਣਕਾਰੀ ਅਨੁਸਾਰ 13 ਸਤੰਬਰ 2021 ਨੂੰ ਸਵੇਰੇ 4:30 ਵਜੇ ਦੇ ਕਰੀਬ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ (Takht Sri Kesgarh Sahib Ji) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦਾ ਪ੍ਰਕਾਸ਼ ਕਰਨ ਲਈ ਸੁਖ ਆਸਨ ਵਾਲੀ ਥਾਂ ਤੋਂ ਲੈ ਕੇ ਜਾਇਆ ਗਿਆ ਸੀ, ਤਾਂ ਉਸ ਸਮੇਂ ਦੇ ਸਾਰੀ ਸੰਗਤ ਦਾ ਧਿਆਨ ਗੁਰੂ ਸਾਹਿਬ ਦੀ ਸਵਾਰੀ ਵੱਲ ਕੇਂਦਰਿਤ ਹੋਣ ਕਰਕੇ ਨੇੜੇ ਹੀ ਬੈਠੇ ਮੋਨੇ ਵਿਅਕਤੀ ਜੱਟ ਸਿੰਘ ਨੇ ਪਹਿਲਾਂ ਆਪਣਾ ਰੁਮਾਲ ਲਾਹਿਆ ਅਤੇ ਫਿਰ ਸਿਗਰਟ ਜਗਾਈ ਅਤੇ ਧੂੰਆਂ ਸੁਆਇਆ ਅਤੇ ਰਾਗੀ ਸਿੰਘਾਂ ‘ਤੇ ਛੱਡ ਦਿੱਤਾ। ਇਸ ਤੋਂ ਤੁਰੰਤ ਬਾਅਦ ਉਕਤ ਵਿਅਕਤੀ ਰਾਗੀ ਸਿੰਘਾਂ ਦੇ ਪਿੱਛੇ ਸਿਗਰਟ ਸੁੱਟ ਕੇ ਭੱਜਣ ਲੱਗਾ ਤਾਂ ਮੌਕੇ ‘ਤੇ ਤਾਇਨਾਤ ਸ਼੍ਰੋਮਣੀ ਕਮੇਟੀ ਸੇਵਾਦਾਰਾਂ ਅਤੇ ਸਿਵਲ ਵਰਦੀ ਵਾਲੇ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।

ਸਤੰਬਰ 2020 ਵਿੱਚ, ਦੋਸ਼ੀ ਪਰਮਜੀਤ ਸਿੰਘ ਵਿਰੁੱਧ ਨੂਰਪੁਰਬੇਦੀ ਥਾਣੇ ਵਿੱਚ ਕਬਜ਼ਾ ਕਰਨ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਮੁਲਜ਼ਮ ਨੂਰਪੁਰਬੇਦੀ ਵਿਖੇ ਦਰਜ ਕੇਸ ਸਬੰਧੀ ਤਰੀਕ ’ਤੇ ਪੇਸ਼ ਹੋਣ ਲਈ ਆਪਣੀ ਕਾਰ ਵਿੱਚ ਆਨੰਦਪੁਰ ਸਾਹਿਬ ਦੀ ਅਦਾਲਤ ਵਿੱਚ ਗਿਆ ਸੀ। ਜਿਸ ਕਾਰਨ ਉਹ ਬੀਤੀ ਰਾਤ ਹੀ ਆਨੰਦਪੁਰ ਸਾਹਿਬ ਆਏ ਸਨ। ਪੁਲੀਸ ਨੇ ਉਸ ਦੀ ਕਾਰ ਵੀ ਬਰਾਮਦ ਕਰ ਲਈ ਸੀ,ਜਿਸ ਵਿੱਚ ਸਿਗਰਟਾਂ ਦੇ ਢੇਰ ਬਰਾਮਦ ਹੋਏ ਸਨ।

LEAVE A REPLY

Please enter your comment!
Please enter your name here