ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਡੇਂਗੂ ਦੀ ਦਹਿਸ਼ਤ,ਡੇਂਗੂ ਦੇ ਸ਼ੱਕੀ ਵਿਅਕਤੀਆਂ ਦੇ ਕਰੀਬ 6,000 ਟੈਸਟ ਕੀਤੇ ਗਏ ਹਨ

0
81
ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਡੇਂਗੂ ਦੀ ਦਹਿਸ਼ਤ,ਡੇਂਗੂ ਦੇ ਸ਼ੱਕੀ ਵਿਅਕਤੀਆਂ ਦੇ ਕਰੀਬ 6,000 ਟੈਸਟ ਕੀਤੇ ਗਏ ਹਨ

SADA CHANNEL NEWS:-

CHANDIGARH,25 JULY,(SADA CHANNEL NEWS):- ਡੇਂਗੂ ਦੇ ਸ਼ੱਕੀ ਵਿਅਕਤੀਆਂ ਦੇ ਕਰੀਬ 6,000 ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 291 ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ 14 ਮਰੀਜ਼ ਦੂਜੇ ਰਾਜਾਂ ਨਾਲ ਸਬੰਧਤ ਹਨ।ਬਠਿੰਡਾ ਜ਼ਿਲ੍ਹਾ 70 ਮਾਮਲਿਆਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈ। ਇਸ ਤੋਂ ਬਾਅਦ ਫਿਰੋਜ਼ਪੁਰ ਵਿੱਚ 31, ਕਪੂਰਥਲਾ ਵਿੱਚ 23 ਅਤੇ ਹੁਸ਼ਿਆਰਪੁਰ ਅਤੇ ਸੰਗਰੂਰ ਵਿੱਚ 22-22 ਮਾਮਲੇ ਸਾਹਮਣੇ ਆਏ ਹਨ। ਹੜ੍ਹਾਂ ਤੋਂ ਬਾਅਦ ਡੇਂਗੂ ‘ਤੇ ਕਾਬੂ ਪਾਉਣ ਲਈ ਸੂਬੇ ‘ਚ 855 ਟੀਮਾਂ ਦਾ ਗਠਨ ਕੀਤਾ ਗਿਆ ਹੈ। ਵੱਡੇ ਸ਼ਹਿਰਾਂ ਵਿੱਚ 15 ਤੋਂ 20 ਟੀਮਾਂ ਕੰਮ ਕਰ ਰਹੀਆਂ ਹਨ। ਇਹ ਟੀਮਾਂ ਰਿਹਾਇਸ਼ੀ ਅਤੇ ਵਪਾਰਕ ਇਲਾਕਿਆਂ ਵਿੱਚ ਜਾ ਕੇ ਲਾਰਵੇ ਨੂੰ ਲੱਭ ਕੇ ਨਸ਼ਟ ਕਰ ਰਹੀਆਂ ਹਨ।ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਵਿਭਾਗ (Department of Health) ਦੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਪਰ ਹੁਣ ਸ਼ਹਿਰੀ ਖੇਤਰਾਂ ਵਿੱਚ ਵੀ ਡੇਂਗੂ ਦਾ ਲਾਰਵਾ ਪਾਇਆ ਜਾ ਰਿਹਾ ਹੈ।ਲਾਰਵੇ ਦੇ ਬਰੀਡਿੰਗ (Breeding) ਲਈ ਹੁਣ ਤੱਕ ਕੁੱਲ 6.5 ਲੱਖ ਘਰਾਂ ਅਤੇ 14.98 ਲੱਖ ਕੰਟੇਨਰਾਂ ਦੀ ਚੈਕਿੰਗ ਕੀਤੀ ਗਈ ਹੈ,ਜਿਸ ਵਿੱਚ 4591 ਘਰਾਂ ਅਤੇ 5584 ਕੰਟੇਨਰਾਂ ਵਿੱਚ ਲਾਰਵਾ ਪਾਇਆ ਗਿਆ ਹੈ।

LEAVE A REPLY

Please enter your comment!
Please enter your name here