ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ ਨੇ LPG Cylinder ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਕੀਤੀ ਕਰੀਬ 100 ਰੁਪਏ ਸਸਤਾ ਹੋਇਆ ਸਿਲੰਡਰ

0
61
ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ ਨੇ LPG Cylinder ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਕੀਤੀ ਕਰੀਬ 100 ਰੁਪਏ ਸਸਤਾ ਹੋਇਆ ਸਿਲੰਡਰ

SADA CHANNEL NEWS:-

NEW DELHI,01 AUG,(SADA CHANNEL NEWS):- ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ ਨੇ ਐਲ.ਪੀ.ਜੀ. ਸਿਲੰਡਰ (LPG Cylinder) ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਕੀਤੀ ਹੈ,ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿਚ ਕੀਮਤਾਂ ਵਧਾਈਆਂ ਗਈਆਂ ਸਨ,ਤੇਲ ਮਾਰਕੀਟਿੰਗ ਕੰਪਨੀਆਂ (Oil Marketing Companies) ਨੇ ਵਪਾਰਕ ਸਿਲੰਡਰ ਦੀ ਕੀਮਤ ਕਰੀਬ 100 ਰੁਪਏ ਘਟਾ ਦਿਤੀ ਹੈ,19 ਕਿਲੋ ਦੇ ਕਮਰਸ਼ੀਅਲ ਐਲ.ਪੀ.ਜੀ. ਗੈਸ ਸਿਲੰਡਰ ਲਈ ਹੁਣ 1680 ਰੁਪਏ ਦੇਣੇ ਪੈਣਗੇ,ਪਹਿਲਾਂ ਇਸ ਦੀ ਕੀਮਤ 1780 ਰੁਪਏ ਸੀ,ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿਚ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲ.ਪੀ.ਜੀ. ਗੈਸ ਸਿਲੰਡਰ (LPG Cylinder) ਦੀਆਂ ਕੀਮਤਾਂ ਵਿਚ 7 ​​ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਸੀ,ਦਿੱਲੀ ਵਿਚ 19 ਕਿਲੋਗ੍ਰਾਮ ਐਲ.ਪੀ.ਜੀ. ਸਿਲੰਡਰ (LPG Cylinder) ਦੀ ਪ੍ਰਚੂਨ ਵਿਕਰੀ ਕੀਮਤ 1,773 ਰੁਪਏ ਤੋਂ ਵਧਾ ਕੇ 1,780 ਰੁਪਏ ਪ੍ਰਤੀ ਸਿਲੰਡਰ ਕੀਤੀ ਗਈ ਸੀ,ਪਰ ਹੁਣ ਕੀਮਤ 1,680 ਰੁਪਏ ਹੈ।ਦਿੱਲੀ ਵਿਚ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਹੁਣ 1680 ਰੁਪਏ ਹੈ, ਜਦਕਿ ਕੋਲਕਾਤਾ ਵਿਚ ਇਹ 1820.50 ਰੁਪਏ, ਮੁੰਬਈ ਵਿਚ 1640.50 ਰੁਪਏ, ਚੇਨਈ ਵਿਚ 1852.50 ਰੁਪਏ ਹੈ।

ਇਸ ਤੋਂ ਪਹਿਲਾਂ ਐਲ.ਪੀ.ਜੀ. ਗੈਸ ਸਿਲੰਡਰ (LPG Cylinder) ਦੀਆਂ ਕੀਮਤਾਂ ‘ਚ ਗਿਰਾਵਟ ਮਈ ਅਤੇ ਜੂਨ ਮਹੀਨੇ ‘ਚ ਦੇਖਣ ਨੂੰ ਮਿਲੀ ਸੀ,1 ਜੂਨ 2023 ਨੂੰ ਕੀਮਤਾਂ 83.5 ਰੁਪਏ ਘਟਾਈਆਂ ਗਈਆਂ,ਜਦਕਿ ਇਸ ਤੋਂ ਪਹਿਲਾਂ 1 ਮਈ 2023 ਨੂੰ ਵਪਾਰਕ ਸਿਲੰਡਰ ਦੀ ਕੀਮਤ 172 ਰੁਪਏ ਘਟਾਈ ਗਈ ਸੀ,ਇਸ ਤੋਂ ਬਾਅਦ ਹੁਣ ਕੀਮਤਾਂ ਵਿਚ 100 ਰੁਪਏ ਦੀ ਕਟੌਤੀ ਇਕ ਵੱਡੀ ਸੋਧ ਹੈ।

ਇਸ ਨਾਲ ਐਲ.ਪੀ.ਜੀ. ਗੈਸ ਸਿਲੰਡਰ (LPG Cylinder) ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ,ਦਿੱਲੀ ਵਿਚ 14.2 ਕਿਲੋਗ੍ਰਾਮ ਘਰੇਲੂ ਐਲ.ਪੀ.ਜੀ. ਸਿਲੰਡਰ (LPG Cylinder) 1,003 ਰੁਪਏ ਵਿਚ ਉਪਲਬਧ ਹੈ,ਮਈ ਦੀਆਂ ਕੀਮਤਾਂ ਦੇ ਅਨੁਸਾਰ ਕੋਲਕਾਤਾ,ਮੁੰਬਈ ਅਤੇ ਚੇਨਈ ਵਿਚ ਘਰੇਲੂ ਗੈਸ ਸਿਲੰਡਰ (Domestic Gas Cylinder) ਦੀ ਕੀਮਤ 1,029 ਰੁਪਏ,1,002.50 ਰੁਪਏ ਅਤੇ 1,018.50 ਰੁਪਏ ਹੈ,ਫਿਲਹਾਲ ਘਰੇਲੂ ਸਿਲੰਡਰ ‘ਤੇ ਕੀਮਤਾਂ ‘ਚ ਕੋਈ ਵਾਧਾ ਜਾਂ ਕਟੌਤੀ ਨਹੀਂ ਹੋਈ ਹੈ।

LEAVE A REPLY

Please enter your comment!
Please enter your name here