Gangster Rana Kandowalia ਦੇ ਭਰਾ ਨੂੰ ਅਗਵਾ ਕਰਨ ਦੀ ਕੋਸ਼ਿਸ਼!ਅਗਵਾਕਾਰਾਂ ਦੀ ਕਾਰ ਦੀ ਭੰਨ-ਤੋੜ ਵੀ ਕੀਤੀ

0
110
Gangster Rana Kandowalia ਦੇ ਭਰਾ ਨੂੰ ਅਗਵਾ ਕਰਨ ਦੀ ਕੋਸ਼ਿਸ਼!ਅਗਵਾਕਾਰਾਂ ਦੀ ਕਾਰ ਦੀ ਭੰਨ-ਤੋੜ ਵੀ ਕੀਤੀ

Sada Channel News:-

Amritsar,01 Aug,(Sada Channel News):- ਗੈਂਗਸਟਰ ਰਾਣਾ ਕੰਦੋਵਾਲੀਆ (Gangster Rana Kandowalia) ਦੇ ਭਰਾ ਜਸਕੀਰਤ ਸਿੰਘ ਲਾਲਾ ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮੁਰਾਦਪੁਰਾ ਤੋਂ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਗਿਆ ਸੀ,ਕਾਰ ਵਿਚ ਬੈਠਦਿਆਂ ਹੀ ਲਾਲੇ ਨੇ ਅਪਣੇ ਭਰਾ ਸ਼ੇਰਾ ਨੂੰ ਫੋਨ ਮਿਲਾ ਕੇ ਫ਼ੋਨ ਹੋਲਡ ’ਤੇ ਰੱਖ ਦਿਤਾ,ਸ਼ਰਾਰਤੀ ਅਨਸਰਾਂ ਦੀ ਫੋਨ ‘ਤੇ ਪੂਰੀ ਗੱਲਬਾਤ ਸੁਣ ਕੇ ਸ਼ੇਰਾ ਟਿਕਾਣੇ ‘ਤੇ ਪਹੁੰਚ ਗਿਆ,ਬਦਮਾਸ਼ਾਂ ਨੇ ਕਾਰ ਦੀ ਖਿੜਕੀ ਰਾਹੀਂ ਸ਼ੇਰਾ ਨੂੰ ਪਿਸਤੌਲ (Pistol) ਦਿਖਾਈ ਅਤੇ ਲਾਲਾ ਨੂੰ ਸੜਕ ‘ਤੇ ਛੱਡ ਕੇ ਫਰਾਰ ਹੋ ਗਏ,ਗੁੱਸੇ ‘ਚ ਆਏ ਸ਼ੇਰਾ ਨੇ ਅਗਵਾਕਾਰਾਂ ਦੀ ਕਾਰ ਦੀ ਭੰਨ-ਤੋੜ ਵੀ ਕੀਤੀ,ਇਸ ਘਟਨਾ ਦੀ ਵੀਡੀਓ (Video) ਵੀ ਸਾਹਮਣੇ ਆਈ ਹੈ।

ਜਾਣਕਾਰੀ ਦਿੰਦਿਆਂ ਜਸਕੀਰਤ ਸਿੰਘ ਲਾਲਾ (Jaskirat Singh Lala) ਨੇ ਦਸਿਆ ਕਿ ਉਹ ਪਿੰਡ ਬੱਲ ਖੁਰਦ ਦਾ ਰਹਿਣ ਵਾਲਾ ਹੈ,ਜੱਗੂ ਭਗਵਾਨਪੁਰੀਆ (Jaggu Bhagwanpuria) ਨੇ ਪੁਰਾਣੀ ਰੰਜਿਸ਼ ਕਾਰਨ ਮੈਨੂੰ ਮਾਰਨ ਲਈ ਅਪਣੇ ਗੁੰਡੇ ਭੇਜੇ ਹਨ,ਲਾਲਾ ਅਨੁਸਾਰ ਇਸ ਤੋਂ ਪਹਿਲਾਂ ਉਸ ਦੇ ਭਰਾ ਗੈਂਗਸਟਰ ਰਾਣਾ ਕੰਦੋਵਾਲੀਆ (Gangster Rana Kandowalia) ਨੂੰ ਵੀ ਜੱਗੂ ਨੇ ਮਾਰਿਆ ਸੀ,ਹੁਣ ਉਹ ਉਸ ਨੂੰ ਵੀ ਮਾਰਨਾ ਚਾਹੁੰਦਾ ਹੈ,ਕਰੇਟਾ ਕਾਰ (Karetta Car) ‘ਚ ਆਏ ਲੋਕਾਂ ਨੇ ਉਸ ਨੂੰ ਇਸ਼ਾਰਾ ਕਰ ਕੇ ਅਪਣੇ ਕੋਲ ਬੁਲਾ ਲਿਆ।

ਉਹ ਉਨ੍ਹਾਂ ਦੀ ਗੱਲ ਸੁਣਨ ਗਿਆ ਕਿ ਉਨ੍ਹਾਂ ਨੇ ਪਿਸਤੌਲ (Pistol) ਉਸ ਦੀ ਕਮਰ ‘ਤੇ ਰੱਖ ਦਿਤੀ,ਉਸ ਨੂੰ ਕਾਰ ਵਿਚ ਬੈਠਣ ਲਈ ਕਹਿਣ ਲੱਗਾ,ਜਸਕੀਰਤ ਸਿੰਘ ਲਾਲਾ (Jaskirat Singh Lala) ਨੇ ਤੁਰੰਤ ਅਪਣੇ ਭਰਾ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਬੁਲਾਇਆ,ਜਸਕੀਰਤ ਸਿੰਘ ਲਾਲਾ (Jaskirat Singh Lala) ਨਾਲ ਬਦਮਾਸ਼ਾਂ ਦੀ ਬਹਿਸ ਸੁਣ ਕੇ ਉਸ ਨੂੰ ਟਿਕਾਣੇ ਦਾ ਪਤਾ ਲੱਗਾ,ਕੁਝ ਲੋਕਾਂ ਦੀ ਮਦਦ ਨਾਲ ਉਹ ਗੱਡੀ ਨੂੰ ਟਰੇਸ ਕਰ ਕੇ ਸੰਗਤਪੁਰਾ ਛਾਉਣੀ ਪਹੁੰਚ ਗਿਆ।

ਸ਼ੇਰਾ ਅਨੁਸਾਰ ਉਹ ਬਾਈਕ ‘ਤੇ ਜਾ ਰਿਹਾ ਸੀ,ਉਸ ਨੂੰ ਦੇਖ ਕੇ ਬਦਮਾਸ਼ਾਂ ਨੇ ਕਾਰ ਰੋਕ ਦਿਤੀ ਅਤੇ ਖਿੜਕੀ ਰਾਹੀਂ ਹਥਿਆਰ ਦਿਖਾਉਣ ਲੱਗੇ,ਜਦੋਂ ਬਦਮਾਸ਼ਾਂ ਦਾ ਪਿੱਛਾ ਕੀਤਾ ਗਿਆ ਤਾਂ ਉਹ ਇੱਕ ਗਲੀ ਵਿਚ ਵੜ ਕੇ ਫਰਾਰ ਹੋ ਗਏ,ਲਾਲੇ ਨੂੰ ਬਚਾਉਣ ਲਈ ਉਸ ਨੇ ਇਨ੍ਹਾਂ ਬਦਮਾਸ਼ਾਂ ਦੀ ਕਾਰ ਦੀ ਭੰਨ-ਤੋੜ ਵੀ ਕੀਤੀ,ਉਹ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਉਸ ਨੂੰ ਇਨ੍ਹਾਂ ਗੈਂਗਸਟਰਾਂ ਤੋਂ ਬਚਾਇਆ ਜਾਵੇ।

LEAVE A REPLY

Please enter your comment!
Please enter your name here