ਕੈਨੇਡਾ ਤੋਂ ਮੰਦਭਾਗੀ ਖਬਰ,ਪੰਜਾਬੀ ਨੌਜੁਆਨ ਦੀ ਸੜਕ ਹਾਦਸੇ ’ਚ ਮੌਤ,ਪੁਲਿਸ ਮੁਤਾਬਿਕ ਇਸ ਮਾਮਲੇ ਦੀ ਅਪਰਾਧਿਕ ਜਾਂਚ ਕੀਤੀ ਜਾਵੇਗੀ

0
204
ਕੈਨੇਡਾ ਤੋਂ ਮੰਦਭਾਗੀ ਖਬਰ,ਪੰਜਾਬੀ ਨੌਜੁਆਨ ਦੀ ਸੜਕ ਹਾਦਸੇ ’ਚ ਮੌਤ,ਪੁਲਿਸ ਮੁਤਾਬਿਕ ਇਸ ਮਾਮਲੇ ਦੀ ਅਪਰਾਧਿਕ ਜਾਂਚ ਕੀਤੀ ਜਾਵੇਗੀ

Sada Channel News:-

Vancouver,02 Aug,(Sada Channel News):- ਕੈਨੇਡਾ (Canada) ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਪੰਜਾਬੀ ਨੌਜੁਆਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਦਸਿਆ ਜਾ ਰਿਹਾ ਹੈ ਕਿ ਵੈਨਕੂਵਰ (Vancouver) ਦੀ ਮੇਨ ਸਟ੍ਰੀਟ ਅਤੇ ਈਸਟ 12 ਐਵੇਨਿਊ ਦੀ ਇੰਟਰਸੈਕਸ਼ਨ ’ਤੇ 31 ਜੁਲਾਈ ਸਵੇਰੇ 1:30 ਵਜੇ ਭਿਆਨਕ ਹਾਦਸਾ ਵਾਪਰਿਆ ਸੀ। ਜਿਸ ’ਚ ਦਿਲਪ੍ਰੀਤ ਸਿੰਘ ਗਰੇਵਾਲ (27) ਦੀ ਮੌਤ ਹੋ ਗਈ ਹੈ।

17 ਸਾਲ ਦੇ ਕਲਾਸ 7 ਡਰਾਈਵਰ ਨੇ ਲਾਲ ਰੰਗ ਦੀ ਕੈਡੀਲੈਕ ਨਾਲ ਉਬਰ ਡਰਾਈਵਰ ਦਿਲਪ੍ਰੀਤ ਸਿੰਘ ਦੇ ਵਾਹਨ ਤੇ ਇਕ ਹੋਰ ਟੈਕਸੀ ’ਚ ਟੱਕਰ ਮਾਰੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦਿਲਪ੍ਰੀਤ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ, ਜਦਕਿ ਬਾਕੀ 7 ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਿਕ ਇਸ ਮਾਮਲੇ ਦੀ ਅਪਰਾਧਿਕ ਜਾਂਚ ਕੀਤੀ ਜਾਵੇਗੀ। 

27 ਸਾਲਾ ਦਿਲਪ੍ਰੀਤ ਸਿੰਘ ਗਰੇਵਾਲ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਆਵਾ ਨਾਲ ਸਬੰਧਿਤ ਸੀ। ਮ੍ਰਿਤਕ ਨੌਜੁਆਨ ਦੇ ਰਿਸ਼ਤੇਦਾਰ ਨੇ ਦਸਿਆ ਕਿ ਦਿਲਪ੍ਰੀਤ ਸਾਲ 2015 ’ਚ ਬਤੌਰ ਸਟੂਡੈਂਟ ਕੈਨੇਡਾ (Student Canada) ਆਇਆ ਸੀ ਅਤੇ ਹੁਣ ਰਾਈਡ ਹੇਲਿੰਗ ਡਰਾਈਵਰ (Ride Hailing Driver) ਸੀ। ਉਸ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਦਿਲਪ੍ਰੀਤ ਦੀ ਭੈਣ ਟੋਰਾਂਟੋ ਤੋਂ ਪਹੁੰਚੀ, ਜਦਕਿ ਉਸ ਦੇ ਮਾਪੇ ਭਾਰਤ ਤੋਂ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।

LEAVE A REPLY

Please enter your comment!
Please enter your name here