ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ Sant Balbir Singh Seechewal ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ,ਇਰਾਕ ‘ਚ ਫਸੀਆਂ ਦੋ ਪੰਜਾਬੀ ਧੀਆਂ ਦੀ ਹੋਈ ਵਤਨ ਵਾਪਸੀ

0
131
ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ Sant Balbir Singh Seechewal ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ,ਇਰਾਕ ‘ਚ ਫਸੀਆਂ ਦੋ ਪੰਜਾਬੀ ਧੀਆਂ ਦੀ ਹੋਈ ਵਤਨ ਵਾਪਸੀ

Sada Channel News:-

Patiala,07 Aug,(Sada Channel News):- ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਦੇ ਯਤਨਾਂ ਨਾਲ ਪਿਛਲੇ ਦੋ ਮਹੀਨਿਆਂ ਤੋਂ ਇਰਾਕ (Iraq) ‘ਚ ਫਸੀਆਂ ਦੋ ਪੰਜਾਬੀ ਧੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ,ਪੀੜਤ ਲੜਕੀਆਂ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਭਾਰਤੀ ਅੰਬੈਸੀ ਨੇ ਸਾਡੀ ਮਦਦ ਨਾ ਕੀਤੀ ਹੁੰਦੀ ਤਾਂ ਨਰਕ ਭਰੀ ਜ਼ਿੰਦਗੀ ‘ਚੋਂ ਨਿਕਲਣਾ ਅਸੰਭਵ ਸੀ।

ਪੀੜਤ ਲੜਕੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਟਰੈਵਲ ਏਜੰਟਾਂ (Travel Agents) ਨੇ ਉਨ੍ਹਾਂ ਨੂੰ ਅਜਿਹੇ ਸੁਪਨੇ ਦਿਖਾਏ ਕਿ ਉਹ ਇਨ੍ਹਾਂ ਠੱਗਾਂ ਦੇ ਜਾਲ ਵਿੱਚ ਫਸ ਗਈਆਂ,ਕਪੂਰਥਲਾ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਦੱਸਿਆ ਕਿ ਉਸ ਦੀ ਰਿਸ਼ਤੇਦਾਰ ਮੀਰਾ ਨੇ ਉਸ ਨੂੰ ਘਰੇਲੂ ਕੰਮ ਦੇ ਬਹਾਨੇ ਗ੍ਰੀਸ (Greece) ਲਿਜਾਇਆ ਸੀ ਅਤੇ ਮੋਟੀ ਤਨਖਾਹ ਦਾ ਵੀ ਲਾਲਚ ਦਿੱਤਾ ਸੀ,ਪਰ ਮੀਰਾ ਨੇ ਇਸ ਨੂੰ ਗ੍ਰੀਸ ਭੇਜਣ ਦੀ ਬਜਾਏ ਧੋਖੇ ਨਾਲ ਇਰਾਕ ਭੇਜ ਦਿੱਤਾ ਅਤੇ ਉਥੋਂ ਦੀ ਇਕ ਕੰਪਨੀ ਨੂੰ ਵੇਚ ਦਿੱਤਾ ਅਤੇ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ।

ਉਸ ਦੇ ਨਾਲ ਪਰਤੀ ਫਿਰੋਜ਼ਪੁਰ ਜ਼ਿਲ੍ਹੇ ਦੀ ਇੱਕ ਲੜਕੀ ਨੇ ਦੱਸਿਆ ਕਿ ਉਸ ਨੂੰ ਵੀ ਮੀਰਾ ਨੇ ਹਾਂਗਕਾਂਗ (Hong Kong) ਵਿੱਚ ਮੋਟੀ ਤਨਖਾਹ ਦਾ ਲਾਲਚ ਦਿੱਤਾ ਸੀ,ਪਰ ਉਸ ਨੂੰ ਇਰਾਕ ਭੇਜ ਦਿੱਤਾ ਗਿਆ ਅਤੇ ਉੱਥੇ ਵੇਚ ਦਿੱਤਾ ਗਿਆ,ਉਨ੍ਹਾਂ ਕਿਹਾ ਕਿ ਜਿਸ ਦਫ਼ਤਰ ਵਿੱਚ ਉਨ੍ਹਾਂ ਨੂੰ ਰੱਖਿਆ ਗਿਆ ਸੀ,ਉੱਥੇ ਉਨ੍ਹਾਂ ਨੇ ਬਹੁਤ ਤਸ਼ੱਦਦ ਕੀਤਾ,ਪੀੜਤਾਂ ਨੇ ਦਾਅਵਾ ਕੀਤਾ ਕਿ ਇਰਾਕ ਵਿੱਚ ਫਸੀਆਂ ਉਸ ਵਰਗੀਆਂ 30 ਤੋਂ 40 ਲੜਕੀਆਂ ਹਨ,ਜਿਨ੍ਹਾਂ ਨੂੰ ਗਾਹਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਅਤੇ ਗਲਤ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Rajya Sabha member Sant Balbir Singh Seechewal) ਨੇ ਦੱਸਿਆ ਕਿ ਦੋਵਾਂ ਲੜਕੀਆਂ ਦੇ ਪੀੜਤ ਪਰਿਵਾਰਾਂ ਵੱਲੋਂ ਕੁੱਝ ਦਿਨਾਂ ਪਹਿਲਾਂ ਹੀ ਉਹਨਾਂ ਤੱਕ ਪਹੁੰਚ ਕੀਤੀ ਗਈ ਸੀ,ਉਨ੍ਹਾਂ ਦੱਸਿਆ ਸੀ ਕਿ ਉਹਨਾਂ ਦੀਆਂ ਲੜਕੀਆਂ ਇਰਾਕ ਵਿੱਚ ਫਸੀਆਂ ਹਨ,ਜਿਹਨਾਂ ਨੂੰ ਛੱਡਣ ਲਈ ਟ੍ਰੈਵਲ ਏਜੰਟ ਵੱਲੋਂ ਉਨ੍ਹਾਂ ਕੋਲੋ 10 ਤੋਂ 12 ਲੱਖ ਰੁਪੈ ਦੀ ਮੰਗ ਕੀਤੀ ਜਾ ਰਹੀ ਹੈ,ਜਿਸ ਤੋਂ ਤੁਰੰਤ ਬਾਅਦ ਉਹਨਾਂ ਵੱਲੋਂ ਚਿੱਠੀ ਰਾਹੀ ਇਹ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ।

ਇਸ ਤੋਂ ਬਾਅਦ ਉੱਥੋਂ ਦੀ ਭਾਰਤੀ ਅੰਬੈਸੀ ਤੇ ਵਿਦੇਸ਼ ਮੰਤਰਾਲੇ ਵੱਲੋਂ ਤਰੰਤ ਕਾਰਵਾਈ ਕੀਤੀ ਗਈ ਤੇ ਇਹ ਲੜਕੀਆਂ ਬਿਨਾਂ ਪੈਸੇ ਦਿੱਤਿਆ ਕਰੀਬ 20 ਦਿਨਾਂ ਵਿੱਚ ਆਪਣੇ ਘਰਾਂ ਵਿੱਚ ਵਾਪਸ ਆ ਗਈਆਂ ਹਨ,ਉਹਨਾਂ ਪੰਜਾਬ ਵਾਸੀਆਂ ਨੂੰ ਮੁੜ ਅਪੀਲ ਕੀਤੀ ਟ੍ਰੈਵਲ ਏਜੰਟਾਂ (Travel Agents) ਹੱਥੋਂ ਠੱਗੀਆਂ ਔਰਤਾਂ ਦਾ ਅਰਬ ਦੇਸ਼ਾਂ ਵਿੱਚ ਸ਼ੋਸ਼ਣ ਲਗਾਤਾਰ ਜਾਰੀ ਹੈ,ਉਹ ਆਪਣੀਆਂ ਲੜਕੀਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਏਜਂਟਾਂ ਬਾਰੇ ਤੇ ਉੱਥੋਂ ਦੇ ਹਲਾਤਾਂ ਬਾਰੇ ਚੰਗੀ ਤਰ੍ਹਾਂ ਜਾਂਚ ਜ਼ਰੂਰ ਕਰਵਾ ਲਿਆ ਕਰਨ ਤਾਂ ਜੋ ਲੜਕੀਆਂ ਇਸਦੀ ਸ਼ਿਕਾਰ ਨਾ ਹੋਣ।

LEAVE A REPLY

Please enter your comment!
Please enter your name here