Chandigarh,19 Aug,(Sada Channel News):- ਚੰਡੀਗੜ੍ਹ ‘ਚ ਪਾਰਕਿੰਗ ਨੀਤੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ,ਹੁਣ ਚੰਡੀਗੜ੍ਹ (Chandigarh) ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਪਾਰਕਿੰਗ ਨੀਤੀ ਨੂੰ ਲੈ ਕੇ ਇਤਰਾਜ਼ ਜਤਾਇਆ ਹੈ,ਉਨ੍ਹਾਂ ਨੇ ਐਡਮਿਨਿਸਟ੍ਰੇਟਰ ਐਡਵਾਇਜ਼ਰੀ ਕਾਉਂਸਿਲ (Administrator Advisory Council) ਦੀ ਮੀਟਿੰਗ ਦੌਰਾਨ ਕਿਹਾ ਕਿ ਇਸ ਤਰ੍ਹਾਂ ਪਾਰਕਿੰਗ ਨੀਤੀ ਵਿੱਚ ਡਬਲ ਰਵੱਈਆ ਅਪਣਾਉਣ ਤੋਂ ਗੁਰੇਜ਼ ਕੀਤਾ ਜਾਵੇ,ਚੰਡੀਗੜ੍ਹ (Chandigarh) ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਕਿ ਪਾਰਕਿੰਗ ਦੇ ਰੇਟ ਸ਼ਹਿਰ ਦੀ ਲੋੜ ਅਨੁਸਾਰ ਰੱਖੇ ਜਾ ਸਕਦੇ ਹਨ।
ਪਰ ਵੱਖ-ਵੱਖ ਥਾਵਾਂ ਤੋਂ ਆਉਣ ਵਾਲੇ ਵਾਹਨਾਂ ਲਈ ਪਾਰਕਿੰਗ ਦੀਆਂ ਦਰਾਂ ਵੱਖਰੀਆਂ ਨਹੀਂ ਹੋ ਸਕਦੀਆਂ,ਇਸ ਤੋਂ ਬਾਅਦ ਨਗਰ ਕੌਂਸਲ ਦੀ ਅਗਲੀ ਮੀਟਿੰਗ ਵਿੱਚ ਇਸ ਨੀਤੀ ਨੂੰ ਸੋਧਿਆ ਜਾਵੇਗਾ,ਇਹ ਨੀਤੀ 25 ਜੁਲਾਈ ਨੂੰ ਨਗਰ ਨਿਗਮ ਦੀ ਮੀਟਿੰਗ ਵਿੱਚ ਪਾਸ ਕੀਤੀ ਗਈ ਸੀ,ਇਸ ਨੀਤੀ ਵਿੱਚ ਦੋ ਪਹੀਆ ਵਾਹਨ ਮੁਫਤ ਕੀਤੇ ਗਏ ਸਨ,ਜਦਕਿ ਚਾਰ ਪਹੀਆ ਵਾਹਨਾਂ ਲਈ ਪਹਿਲੇ 15 ਮਿੰਟ ਮੁਫਤ ਹਨ ਅਤੇ ਉਸ ਤੋਂ ਬਾਅਦ 15 ਮਿੰਟ ਤੋਂ 4 ਘੰਟੇ ਲਈ 15 ਰੁਪਏ, 8 ਘੰਟੇ ਲਈ 20 ਰੁਪਏ ਅਤੇ ਉਸ ਤੋਂ ਬਾਅਦ 10 ਰੁਪਏ ਪ੍ਰਤੀ ਘੰਟਾ ਚਾਰਜ ਤੈਅ ਕੀਤੇ ਗਏ ਹਨ।
