ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਤੇ 11 ਕਾਲਜ ਵਿਚ ਸਟੂਡੈਂਟਸ ਕੌਂਸਲ ਦੀਆਂ ਚੋਣਾਂ 6 ਸਤੰਬਰ
SADA CHANNEL NEWS:-
CHADNIGARH,26 AUG,(SADA CHANNEL NEWS):- ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ (Panjab University) ਤੇ 11 ਕਾਲਜ ਵਿਚ ਸਟੂਡੈਂਟਸ ਕੌਂਸਲ (Students Council) ਦੀਆਂ ਚੋਣਾਂ 6 ਸਤੰਬਰ ਨੂੰ ਹੋਣ ਵਾਲੀਆਂ ਹਨ। ਇਸ ਲਈ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਦਪੁਹਿਰ 3 ਵਜੇ ਤੱਕ ਪ੍ਰੈੱਸ ਵਾਰਤਾ ਬੁਲਾਈ ਹੈ।ਇਸ ਦੌਰਾਨ ਚੋਣ ਦੀਆਂ ਤਰੀਕਾਂ ਦਾ ਅਧਿਕਾਰਕ ਐਲਾਨ ਕੀਤਾ ਜਾਵੇਗਾ।ਸਾਰੇ ਵਿਦਿਆਰਥੀ ਸੰਗਠਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਚੋਣ ਦੀਆਂ ਤਰੀਕਾਂ ਦੇ ਐਲਾਨ ਦੇ ਬਾਅਦ ਸਾਰੇ ਸੰਗਠਨ ਆਪਣੇ-ਆਪਣੇ ਪ੍ਰਚਾਰ ਨੂੰ ਹੋਰ ਤੇਜ਼ ਕਰ ਦੇਣਗੇ।ਸ਼ਹਿਰ ਦੇ ਵੱਖ-ਵੱਖ 11 ਕਾਲਜਾਂ ਵਿਚ 50 ਹਜ਼ਾਰ ਵਿਦਿਆਰਥੀ ਪੜ੍ਹ ਰਹੇ ਹਨ। ਇਸ ਵਾਰ ਇਸ ਚੋਣ ਵਿਚ ਲਗਭਗ 66 ਹਜ਼ਾਰ ਵਿਦਿਆਰਥੀ ਹਿੱਸਾ ਲੈਣਗੇ। ਯੂਨੀਵਰਸਿਟੀ ਦੇ ਅੰਦਰ ਪ੍ਰਧਾਨ ਅਹੁਦੇ ਲਈ ਲਗਭਗ 7 ਲੋਕਾਂ ਵਿਚ ਮੁਕਾਬਲਾ ਹੋ ਸਕਦਾ ਹੈ। ਪੰਜਾਬ ਯੂਨੀਵਰਸਿਟੀ ਅੰਦਰ ਇਸ ਸਮੇਂ ਕਾਂਗਰਸ ਦਾ NSUI, ਭਾਜਪਾ ਦਾ ABVP, ਅਕਾਲੀ ਦਲ ਦਾ SOI ਤੇ ਆਮ ਆਦਮੀ ਪਾਰਟੀ ਦਾ CYSS ਦਲ ਸਰਗਰਮ ਹੈ।21 ਜੁਲਾਈ ਨੂੰ SOI ਦੇ ਚੋਣ ਪ੍ਰਚਾਰ ਦੌਰਾਨ ਵਿਦਿਆਰਥੀ ਨੇਤਾਵਾਂ ਵੱਲੋਂ ਆਵਾਜਾਈ ਨਿਯਮਾਂ ਦਾ ਉੁਲੰਘਣ ਕੀਤਾ ਗਿਆ ਸੀ। ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲਿਸ ਨੇ 11 ਗੱਡੀਆਂ ਦਾ ਚਾਲਾਨ ਵੀ ਕਰ ਦਿੱਤਾ ਹੈ। ਪੁਲਿਸ ਨੇ ਪੂਰੇ ਚੋਣ ਪ੍ਰਚਾਰ ਦੌਰਾਨ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।ਪੰਜਾਬ ਯੂਨੀਵਰਸਿਟੀ ਵਿਚ ਇਸ ਸਮੇਂ ਲਗਭਗ 16 ਹਜ਼ਾਰ ਵਿਦਿਆਰਥੀ ਹਨ।
