ਲੁਧਿਆਣਾ ਦੇ ਜ਼ਿਲ੍ਹੇ ਰਹਿਣ ਵਾਲੇ ਇੰਜੀਨੀਅਰ ਮੋਹਿਤ ਸ਼ਰਮਾ ਨੇ ਚੰਦਰਯਾਨ-3 ਲਾਂਚਿੰਗ ‘ਚ ਅਹਿਮ ਭੂਮਿਕਾ ਨਿਭਾਈ

0
71
ਲੁਧਿਆਣਾ ਦੇ ਜ਼ਿਲ੍ਹੇ ਰਹਿਣ ਵਾਲੇ ਇੰਜੀਨੀਅਰ ਮੋਹਿਤ ਸ਼ਰਮਾ ਨੇ ਚੰਦਰਯਾਨ-3 ਲਾਂਚਿੰਗ ‘ਚ ਅਹਿਮ ਭੂਮਿਕਾ ਨਿਭਾਈ

Sada Channel News:-

Ludhiana,26 Aug,(Sada Channel News):- ਲੁਧਿਆਣਾ ਦੇ ਜ਼ਿਲ੍ਹੇ ਦੇ ਪਿੰਡ ਧਮੋਟ ਦੇ ਰਹਿਣ ਵਾਲੇ ਇੰਜੀਨੀਅਰ ਮੋਹਿਤ ਸ਼ਰਮਾ (Engineer Mohit Sharma) ਨੇ ਚੰਦਰਯਾਨ-3 ਲਾਂਚਿੰਗ (Chandrayaan-3 Launching) ‘ਚ ਅਹਿਮ ਭੂਮਿਕਾ ਨਿਭਾਈ ਹੈ,ਮੋਹਿਤ ਸ਼ਰਮਾ ਨੇ ਚੰਦਰਯਾਨ-3 ਲਾਂਚਿੰਗ ‘ਚ ਲੈਂਡਿੰਗ ਸੈਂਸਰ (Landing Sensor) ਦਾ ਕੰਮ ਸੰਭਾਲਿਆ,ਅੱਜ ਹਰ ਕੋਈ ਮੋਹਿਤ ਦੀ ਮਿਹਨਤ ਨੂੰ ਸਲਾਮ ਕਰ ਰਿਹਾ ਹੈ,ਮੋਹਿਤ ਨੂੰ ਬਚਪਨ ਤੋਂ ਹੀ ਇਲੈਕਟ੍ਰਾਨਿਕ ਚੀਜ਼ ਖੋਲ੍ਹ ਕੇ ਪ੍ਰਯੋਗ ਕਰਨਾ ਸੀ,ਇਹ ਸ਼ੌਕ ਉਸਨੂੰ ਇਸਰੋ ਲੈ ਗਿਆ,ਜਿੱਥੇ ਉਸਨੇ ਚੰਦਰਯਾਨ-3 ਨੂੰ ਲਾਂਚ ਅਤੇ ਲੈਂਡ ਕਰਕੇ ਇਤਿਹਾਸ ਰਚ ਦਿੱਤਾ।ਰਜਿੰਦਰ ਕੁਮਾਰ ਨੇ ਦੱਸਿਆ ਕਿ ਮੋਹਿਤ ਸ਼ਰਮਾ 2019 ਵਿੱਚ ਇਸਰੋ ਵਿੱਚ ਚੁਣਿਆ ਗਿਆ ਸੀ ਅਤੇ 2020 ਵਿੱਚ ਜੁਆਇਨ ਕੀਤਾ ਸੀ। ਮੋਹਿਤ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਰਾੜਾ ਸਾਹਿਬ ਸਕੂਲ (Rara Sahib School) ਤੋਂ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। ਮੋਹਿਤ ਜਮਾਤ ਵਿੱਚ ਟਾਪਰ ਹੁੰਦਾ ਸੀ। ਉਸਨੇ 2016 ਵਿੱਚ ਥਾਪਰ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਦਾਦੀ ਪੁਸ਼ਪਿੰਦਰਾ ਰਾਣੀ ਨੇ ਕਿਹਾ ਕਿ ਇੰਨੀ ਖੁਸ਼ੀ ਹੁੰਦੀ ਹੈ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ।

LEAVE A REPLY

Please enter your comment!
Please enter your name here