MANSA,28 AUG,(SADA CHANNEL NEWS):- ਵੱਖ-ਵੱਖ ਤਰ੍ਹਾਂ ਦੀਆਂ ਰੱਖੜੀਆਂ ਬਜ਼ਾਰ ਵਿੱਚ ਸਜੀਆਂ ਹੋਈਆਂ ਹਨ,ਉੱਥੇ ਹੀ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀਆਂ ਰੱਖੜੀਆਂ ਵੀ ਕਾਫੀ ਵਿਕ ਰਹੀਆਂ ਹਨ।ਪਿੰਡਾਂ ਦੇ ਨੌਜਵਾਨਾਂ ਵਿੱਚ ਸਿੱਧੂ ਮੂਸੇਵਾਲਾ (Sidhu Musewala) ਦਾ ਕ੍ਰੇਜ਼ ਹੈ। ਲੋਕ ਵੱਖ-ਵੱਖ ਕਿਸਮ ਦੀਆਂ ਰੱਖੜੀਆਂ ਦੀ ਮੰਗ ਕਰਦੇ ਹਨ ਪਰ ਪਿੰਡ ਦੇ ਨੌਜਵਾਨਾਂ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੀ ਰੱਖੜੀ ਦਾ ਕ੍ਰੇਜ਼ ਜ਼ਿਆਦਾ ਹੈ।ਸਿੱਧੂ ਮੂਸੇਵਾਲਾ ਦੀ ਤਸਵੀਰ ਨਾਲ ਰੱਖੜੀ ਦਾ ਕ੍ਰੇਜ਼ ਬੱਚਿਆਂ ਤੋਂ ਲੈ ਕੇ ਫੌਜੀਆਂ ਤੱਕ ਦੇਖਣ ਨੂੰ ਮਿਲ ਰਿਹਾ ਹੈ।ਰੱਖੜੀ ‘ਤੇ ਆਪਣੇ ਚਹੇਤੇ ਗਾਇਕ ਦੀ ਤਸਵੀਰ ਪਾ ਕੇ ਪੰਜਾਬ ‘ਚ ਸਿੱਧੂ ਮੂਸੇਵਾਲਾ (Sidhu Musewala) ਦੇ ਪ੍ਰਸ਼ੰਸਕ ਬੇਹੱਦ ਖੁਸ਼ ਹਨ। ਦੁਕਾਨਦਾਰ ਇਹ ਵੀ ਮੰਨ ਰਹੇ ਹਨ ਕਿ ਜਵਾਨ ਅਤੇ ਹੋਰ ਲੋਕ ਗਾਇਕ ਸਿੱਧੂ ਮੂਸੇਵਾਲਾ (Sidhu Musewala) ਦੀ ਤਸਵੀਰ ਨਾਲ ਹੱਥਾਂ ਵਿੱਚ ਰੱਖੜੀਆਂ ਬੰਨ੍ਹ ਰਹੇ ਹਨ।
