ਪਾਕਿਸਤਾਨ ਦੀ ਐਂਟੀ ਨਾਰਕੋਟਿਕਸ ਫ਼ੋਰਸ ਨੇ ਨਸ਼ਾ ਤਸਕਰੀ ’ਚ ਸ਼ਾਮਲ ਲਾਹੌਰ ਦਾ ਡੀਐਸਪੀ ਮਜ਼ਹਰ ਇਕਬਾਲ ਗ੍ਰਿਫ਼ਤਾਰ,ਡਰੋਨ ਰਾਹੀਂ ਭਾਰਤ ਵਿਚ ਖੇਪ ਭੇਜਣ ਵਿਚ ਸਥਾਨਕ ਨਸ਼ਾ ਤਸਕਰਾਂ ਦੀ ਮਦਦ ਕਰਦਾ ਸੀ

0
192
ਪਾਕਿਸਤਾਨ ਦੀ ਐਂਟੀ ਨਾਰਕੋਟਿਕਸ ਫ਼ੋਰਸ ਨੇ ਨਸ਼ਾ ਤਸਕਰੀ ’ਚ ਸ਼ਾਮਲ ਲਾਹੌਰ ਦਾ ਡੀਐਸਪੀ ਮਜ਼ਹਰ ਇਕਬਾਲ ਗ੍ਰਿਫ਼ਤਾਰ,ਡਰੋਨ ਰਾਹੀਂ ਭਾਰਤ ਵਿਚ ਖੇਪ ਭੇਜਣ ਵਿਚ ਸਥਾਨਕ ਨਸ਼ਾ ਤਸਕਰਾਂ ਦੀ ਮਦਦ ਕਰਦਾ ਸੀ

Sada Channel News:-

Lahore,31 Aug,(Sada Channel News):- ਪਾਕਿਸਤਾਨ ਦੀ ਐਂਟੀ ਨਾਰਕੋਟਿਕਸ ਫ਼ੋਰਸ (Anti Narcotics Force) ਨੇ ਲਾਹੌਰ ਪੁਲਿਸ (Lahore Police) ਦੇ ਇਕ ਡੀਐਸਪੀ ਨੂੰ ਨਸ਼ਾ ਤਸਕਰੀ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ,ਉਸ ਦਾ ਨਾਮ ਮਜ਼ਹਰ ਇਕਬਾਲ ਹੈ,ਅਤੇ ਉਹ ਡਰੋਨ ਰਾਹੀਂ ਭਾਰਤ ਵਿਚ ਖੇਪ ਭੇਜਣ ਵਿਚ ਸਥਾਨਕ ਨਸ਼ਾ ਤਸਕਰਾਂ ਦੀ ਮਦਦ ਕਰਦਾ ਸੀ,ਮੀਡੀਆ ਰਿਪੋਰਟਾਂ ਮੁਤਾਬਕ ਡੀਐਸਪੀ (DSP) ਹਰ ਖੇਪ ਲਈ 8 ਕਰੋੜ ਪਾਕਿਸਤਾਨੀ ਰੁਪਏ ਵਸੂਲਦਾ ਸੀ,ਹਾਲ ਹੀ ਵਿਚ ਲਾਹੌਰ ਵਿਚ ਇਕ ਡਰੋਨ ਕ੍ਰੈਸ਼ ਹੋ ਗਿਆ ਸੀ,ਇਸ ਵਿਚ 6 ਕਿਲੋਗ੍ਰਾਮ ਨਸ਼ੀਲਾ ਪਦਾਰਥ ਸੀ,ਜਾਂਚ ਦੌਰਾਨ ਇਕ ਤਸਕਰ ਦਾ ਨਾਮ ਸਾਹਮਣੇ ਆਇਆ,ਇਸ ਨੇ ਪੁਛਗਿੱਛ ਦੌਰਾਨ ਡੀਐਸਪੀ (DSP) ਦੇ ਨਾਂ ਦਾ ਪ੍ਰਗਟਾਵਾ ਕੀਤਾ ਸੀ

LEAVE A REPLY

Please enter your comment!
Please enter your name here