ਅਮਰੀਕਾ ’ਚ ਨੈਸ਼ਨਲ ਫੁੱਟਬਾਲ ਲੀਗ ਦੀ ਟੀਮ Dallas Cowboys ਨੇ ਜਰਸੀ ’ਤੇ ਲਗਾਈ ਸਿੱਖ ਯੋਧੇ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ

0
161
ਅਮਰੀਕਾ ’ਚ ਨੈਸ਼ਨਲ ਫੁੱਟਬਾਲ ਲੀਗ ਦੀ ਟੀਮ Dallas Cowboys ਨੇ ਜਰਸੀ ’ਤੇ ਲਗਾਈ ਸਿੱਖ ਯੋਧੇ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ

Sada Channel News:-

New York,08 Sap,(Sada Channel News):- ਅਮਰੀਕਾ ਵਿਚ ਸ਼ੁਰੂ ਹੋਈ ਨੈਸ਼ਨਲ ਫੁੱਟਬਾਲ ਲੀਗ (National Football League) ਵਿਚ ਹਿੱਸਾ ਲੈ ਰਹੀ ਮਸ਼ਹੂਰ ਟੀਮ ਡਲਾਸ ਕਾਉ-ਬੁਆਏਜ਼ (The famous team Dallas Cowboys) ਨੇ ਅਪਣੀ ਜਰਸੀ ’ਤੇ ਸਿੱਖ ਯੋਧੇ ਜਰਨੈਲ ਹਰੀ ਸਿੰਘ ਨਲੂਆ (Sikh Warrior General Hari Singh Nalua) ਦੀ ਤਸਵੀਰ ਲਗਾਈ ਹੈ,ਇਸ ਦੇ ਨਾਲ ਹੀ ਟੀਮ ਦੇ ਥੀਮ ਪੋਸਟਰ ਵਿਚ ਸਿੰਘ ਦੀ ਤਸਵੀਰ ਵੀ ਦਿਖਾਈ ਦਿਤੀ ਹੈ।

ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ,ਇਸ ਟੀਮ ਦਾ ਥੀਮ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ,ਇਸ ਦਾ ਥੀਮ ‘ਕਾਰਪੇ ਓਮਨੀਆ’ ਹੈ,ਜਿਸ ਦਾ ਅਰਥ ਹੈ “ਸੱਭ ਕੁੱਝ ਜ਼ਬਤ ਕਰਨਾ” (ਭਾਵ ਸੱਭ ਕੁੱਝ ਜਿੱਤ ਲੈਣਾ)।ਸੋਸ਼ਲ ਮੀਡੀਆ ’ਤੇ ਪੰਜਾਬੀਆਂ ਵਲੋਂ ਵੀ ਸਿੱਖ ਯੋਧੇ ਜਰਨੈਲ ਹਰੀ ਸਿੰਘ ਨਲੂਆ (Sikh Warrior General Hari Singh Nalua) ਦੀ ਤਸਵੀਰ ਵਾਲੀਆਂ ਹੁੱਡੀਆਂ ਵਿਚ ਖਿਡਾਰੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ,ਯੂਜ਼ਰਸ ਦਾ ਕਹਿਣਾ ਹੈ,ਕਿ ਅਮਰੀਕਾ ਦੀ ਮਸ਼ਹੂਰ ਫੁੱਟਬਾਲ ਦੀ ਟੀਮ ਸਿੱਖ ਯੋਧੇ ਜਰਨੈਲ ਹਰੀ ਸਿੰਘ ਨਲੂਆ (Sikh Warrior General Hari Singh Nalua) ਤੋਂ ਪ੍ਰੇਰਣਾ ਲੈ ਰਹੀ ਹੈ।

LEAVE A REPLY

Please enter your comment!
Please enter your name here