ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ 3 ਨਸ਼ਾਂ ਤਸਕਰਾਂ ਦੀ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਕਰੀਬ 77 ਲੱਖ ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ

0
167
ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ 3 ਨਸ਼ਾਂ ਤਸਕਰਾਂ ਦੀ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਕਰੀਬ 77 ਲੱਖ ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ

SADA CHANNEL NEWS:-

SANGRUR,27 SEP,(SADA CHANNEL NEWS):- ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ 3 ਨਸ਼ਾਂ ਤਸਕਰਾਂ ਦੀ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਕਰੀਬ 77 ਲੱਖ ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ ਹੈ,ਇਸ ਦੇ ਨਾਲ ਹੀ ਇਸ ਸਾਲ ਪੁਲਿਸ (Police) ਵਲੋਂ ਹੁਣ ਤਕ ਕੁੱਲ 6 ਨਸ਼ਾ ਤਸਕਰਾਂ ਦੀ ਕਰੀਬ ਪੋਣੇ 2 ਕਰੋੜ ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ਼ ਕੀਤੀ ਜਾ ਚੁੱਕੀ ਹੈ,ਜਾਣਕਾਰੀ ਦਿੰਦਿਆਂ ਸੁਰੇਂਦਰ ਲਾਂਬਾ, ਆਈ.ਪੀ.ਐਸ , ਐਸ.ਐਸ.ਪੀ ਸੰਗਰੂਰ ਨੇ ਦਸਿਆ ਕਿ ਨਸ਼ਿਆਂ ਵਿਰੁਧ ਚਲਾਈ ਗਈ ਮੁਹਿੰਮ ਤਹਿਤ ਸੰਗਰੂਰ ਪੁਲਿਸ (Sangrur Police) ਵਲੋਂ ਐਨ.ਡੀ.ਪੀ.ਐਸ ਐਕਟ (NDPS Act) ਦੇ ਮੁਕੱਦਮਿਆਂ ਦੇ 3 ਦੋਸ਼ੀਆਂ ਵਲੋਂ ਨਸ਼ੇ ਦੀ ਤਸਕਰੀ ਤੋਂ ਬਣਾਈ ਗਈ ਕਰੀਬ 77 ਲੱਖ ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ਼ ਕਰਵਾਈ ਗਈ।

ਜ਼ਿਲ੍ਹਾ ਪੁਲਿਸ ਸੰਗਰੂਰ (District Police Sangrur) ਵਲੋਂ ਐਨ.ਡੀ.ਪੀ.ਐਸ, ਐਕਟ ਦੇ ਮੁਕੱਦਮਿਆਂ ਵਿਚ ਬਲਜੀਤ ਕੋਰ ਪਤਨੀ ਦਰਸ਼ਨ ਸਿੰਘ ਵਾਸੀ ਚੋਵਾਸ ਜਖੇਪਲ ਥਾਣਾ ਚੀਮਾ , ਅਮਰੀਕ ਸਿੰਘ ਉਰਫ ਮੀਤਾ ਪੁੱਤਰ ਨਾਜਰ ਸਿੰਘ ਵਾਸੀ ਕਾਤਰੋਂ ਥਾਣਾ ਸਦਰ ਧੂਰੀ ਅਤੇ ਗੁਰਵਿੰਦਰ ਸਿੰਘ ਪੁੱਤਰ ਬਾਲੀ ਸਿੰਘ ਵਾਸੀ ਪੂੰਨਾਵਾਲ ਥਾਣਾ ਸਦਰ ਧੂਰੀ (Poonawal Police Station Sadar Dhuri) ਦੀ ਕਰੀਬ 77 ਲੱਖ ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ਼ ਕਰਵਾਈ ਗਈ ਹੈ,ਇਨ੍ਹਾਂ ਵਲੋਂ ਇਹ ਪ੍ਰਾਪਰਟੀ ਨਸ਼ੇ ਦੀ ਤਸਕਰੀ ਕਰਕੇ ਬਣਾਈ ਗਈ ਸੀ,ਇਸ ਵਿਚ ਮਕਾਨ ਅਤੇ ਪਲਾਟ ਸਾਮਲ ਹਨ,ਫਰੀਜ਼ ਕੀਤੀ ਗਈ ਪ੍ਰਾਪਰਟੀ ਦਾ ਵੇਰਵਾ ਨਿਮਨ-ਲਿਖਤ ਅਨੁਸਾਰ ਹੈ।

1. ਬਲਜੀਤ ਕੌਰ ਪਤਨੀ ਦਰਸਨ ਸਿੰਘ ਵਾਸੀ ਚੋਵਾਸ ਜਖੇਪਲ – ਮਕਾਨ (ਕੁੱਲ ਕੀਮਤ 40,12,740/-)

2. ਅਮਰੀਕ ਸਿੰਘ ਉਰਫ ਮੀਤਾ ਪੁੱਤਰ ਨਾਜਰ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਕਾਤਰੋਂ-ਇਕ ਮਕਾਨ ਰਕਬਾ 01 ਵਿੱਘਾ (ਕੁੱਲ ਕੀਮਤ 26,00,000/-)

3. ਗੁਰਵਿੰਦਰ ਸਿੰਘ ਪੁੱਤਰ ਬਾਲੀ ਸਿੰਘ ਵਾਸੀ ਪੁੰਨਾਵਾਲ -ਇਕ ਮਕਾਨ ਰਕਬਾ 275 ਗਜ (ਕੁੱਲ ਕੀਮਤ 10,61,250/-)

ਇਸ ਤੋਂ ਇਲਾਵਾ ਪਹਿਲਾਂ ਵੀ ਪੁਲਿਸ ਵਲੋਂ ਸਾਲ 2023 ਵਿਚ 3 ਹੋਰ ਨਸ਼ਾ ਤਸਕਰਾਂ ਦੀ ਕਰੀਬ 1 ਕਰੋੜ ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ਼ ਕਰਵਾਈ ਗਈ ਹੈ,ਇਹ ਨਸ਼ਾਤਸਕਰ ਸੰਤਰੂਪ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਗੰਢੂਆਂ ਥਾਣਾ ਧਰਮਗੜ੍ਹ,ਦੀ 23 ਕਨਾਲ ਜਮੀਨ, ਬਾਰੂ ਸ਼ਰਮਾ ਉਰਫ ਬੀਰਬਲ ਪੁੱਤਰ ਹੇਮ ਰਾਜ ਵਾਸੀ ਹਮੀਰਗੜ੍ਹ ਥਾਣਾ ਮੂਨਕ (Hamirgarh Police Station Munak) ਦਾ ਇਕ ਟਰੱਕ ਅਤੇ ਕਰਨੈਲ ਸਿੰਘ ਪੁੱਤਰ ਬਾਵਾ ਸਿੰਘ ਸੋਹੀਆਂ ਕਲਾਂ ਦਾ 1 ਮਕਾਨ ਕਰੀਬ 4/5 ਵਿਸਵੇ, ਇਕ ਟਰੱਕ ਅਤੇ 1 ਸਕੂਟਰੀ ਫਰੀਜ਼ ਕਰਵਾਈ ਗਈ ਹੈ,ਇਸ ਸਾਲ ਜ਼ਿਲ੍ਹਾ ਪੁਲਿਸ ਸੰਗਰੂਰ (District Police Sangrur) ਵਲੋਂ ਹੁਣ ਤਕ ਕੁੱਲ 6 ਨਸ਼ਾ ਤਸਕਰਾਂ ਦੀ ਕਰੀਬ ਪੌਣੇ 02 ਕਰੋੜ ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ਼ ਕਰਵਾਈ ਗਈ ਹੈ।

LEAVE A REPLY

Please enter your comment!
Please enter your name here