
NEW DELHI,30 SEP,(SADA CHANNEL NEWS):- ਨਵੀਂ GST ਦਰਾਂ ਪਹਿਲੀ ਅਕਤੂਬਰ ਤੋਂ ਆਨਲਾਈਨ ਗੇਮਿੰਗ,ਕੈਸੀਨੋ ਅਤੇ ਹੌਰਸ ਰਾਈਡਿੰਗ ‘ਤੇ ਲਾਗੂ ਹੋਣਗੀਆਂ,ਇਸ ਤੋਂ ਬਾਅਦ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਟੈਕਸ ਦੇਣਾ ਪਵੇਗਾ,ਵਿੱਤ ਮੰਤਰਾਲੇ ਵੱਲੋਂ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ,1 ਅਕਤੂਬਰ ਤੋਂ ਆਨਲਾਈਨ ਗੇਮਿੰਗ,ਕੈਸੀਨੋ ਅਤੇ ਹੌਰਸ ਰਾਈਡਿੰਗ ‘ਤੇ 28 ਫੀਸਦੀ ਜੀਐਸਟੀ ਲਗਾਇਆ ਜਾਵੇਗਾ,ਔਨਲਾਈਨ ਗੇਮਿੰਗ,ਕੈਸੀਨੋ ਅਤੇ ਹੌਰਸ ਰਾਈਡਿੰਗ ‘ਤੇ ਜੀਐਸਟੀ ਦਰਾਂ (GST Rates) ਦੀ ਸਮੀਖਿਆ ਛੇ ਮਹੀਨਿਆਂ ਬਾਅਦ ਭਾਵ ਅਪ੍ਰੈਲ 2024 ਵਿੱਚ ਹੋਵੇਗੀ,ਇਸ ਸਮੀਖਿਆ ਮੀਟਿੰਗ ਵਿੱਚ ਜੀਐਸਟੀ ਕਾਨੂੰਨ ਦੀਆਂ ਨਵੀਆਂ ਦਰਾਂ ਦਾ ਅਸਰ ਦੇਖਣ ਨੂੰ ਮਿਲੇਗਾ,ਗੇਮਿੰਗ ਕੰਪਨੀਆਂ ਦਾ ਕਹਿਣਾ ਹੈ,ਕਿ ਜੀਐਸਟੀ ਦੀਆਂ ਨਵੀਆਂ ਦਰਾਂ ਦਾ ਉਨ੍ਹਾਂ ਦੇ ਕਾਰੋਬਾਰ ‘ਤੇ ਮਾੜਾ ਅਸਰ ਪਵੇਗਾ।
