ਗੈਂਗਸਟਰ ਕੌਸ਼ਲ ਚੌਧਰੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼

0
141
ਗੈਂਗਸਟਰ ਕੌਸ਼ਲ ਚੌਧਰੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼

SADA CHANNEL NEWS:-

SADA CHANNEL NEWS:- ਗੈਂਗਸਟਰ ਕੌਸ਼ਲ ਚੌਧਰੀ (Gangster Kaushal Chaudhary) ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ,ਗੈਂਗਸਟਰ ਕੌਸ਼ਲ ਨੇ ਪੁਲਿਸ ਰਿਮਾਂਡ (Police Remand) ਦੌਰਾਨ ਸੀਆਈਏ ਪਾਲਮ ਵਿਹਾਰ ਦੀ ਸੈੱਲ ਵਿੱਚ ਵਾਲ ਕੱਟਣ ਵਾਲੀ ਮਸ਼ੀਨ (ਟ੍ਰਿਮਰ) ਨਾਲ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ,ਸੀਆਈਏ ਇੰਸਪੈਕਟਰ ਪਾਲਮ ਵਿਹਾਰ ਦੇ ਬਿਆਨ ਦੇ ਆਧਾਰ ‘ਤੇ ਪਾਲਮ ਵਿਹਾਰ ਥਾਣਾ ਪੁਲਿਸ ਨੇ ਗੈਂਗਸਟਰ ਖਿਲਾਫ ਖੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ,ਗੈਂਗਸਟਰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਸੀ।

ਉਸ ਖਿਲਾਫ ਇਕ ਹੋਰ ਸ਼ਿਕਾਇਤ ਦਰਜ ਕਰਕੇ ਉਸ ਦਾ ਰਿਮਾਂਡ ਲਿਆ ਗਿਆ ਹੈ,ਗੁਰੂਗ੍ਰਾਮ ਪੁਲਿਸ (Gurugram Police) ਨੇ ਦੱਸਿਆ ਕਿ ਪੁਲਿਸ ਰਿਮਾਂਡ (Police Remand) ਦੌਰਾਨ ਗੈਂਗਸਟਰ ਕੌਸ਼ਲ ਚੌਧਰੀ ਨੇ ਦੱਸਿਆ ਕਿ ਉਸ ਦੇ ਸਿਰ ‘ਚ ਖੁਜਲੀ ਹੋ ਰਹੀ ਹੈ,ਉਸ ਨੇ ਆਪਣੇ ਵਾਲ ਅਤੇ ਦਾੜ੍ਹੀ ਕੱਟਣੀ ਹੈ,ਜਿਸ ਕਾਰਨ ਪੁਲਿਸ ਨੇ ਕੌਸ਼ਲ ਦੀ ਸ਼ੇਵ ਕਰਨ ਲਈ ਨੇੜਲੇ ਸੈਲੂਨ ਸੰਚਾਲਕ ਨੂੰ ਬੁਲਾਇਆ ਸੀ,ਕੌਸ਼ਲ ਨੇ ਸ਼ੇਵ ਕਰਦੇ ਸਮੇਂ ਮਸ਼ੀਨ ਨਾਲ ਆਪਣੀ ਗਰਦਨ ਦੀ ਨਸ ਕੱਟਣ ਦੀ ਕੋਸ਼ਿਸ਼ ਕੀਤੀ,ਮੌਕੇ ‘ਤੇ ਨਿਗਰਾਨੀ ‘ਚ ਲੱਗੀ ਸੀਆਈਏ ਟੀਮ ਨੇ ਉਸ ਦੇ ਖੁਦਕੁਸ਼ੀ ਦੇ ਇਰਾਦੇ ਨੂੰ ਨਾਕਾਮ ਕਰ ਦਿੱਤਾ,ਇਸ ਦੌਰਾਨ ਕੌਸ਼ਲ ਦੀ ਗਰਦਨ ‘ਤੇ ਜ਼ਖ਼ਮ ਹੋ ਗਏ ਪਰ ਉਹ ਜਾਨਲੇਵਾ ਨਹੀਂ ਹਨ।

LEAVE A REPLY

Please enter your comment!
Please enter your name here