ਸਾਬਕਾ ਸਪੀਕਰ ਨੇ 84 ਦੀਆਂ ਘਟਨਾਵਾਂ ਤੇ ਪ੍ਰਗਟਾਇਆ ਅਫਸੋਸ

0
119
ਸਾਬਕਾ ਸਪੀਕਰ ਨੇ 84 ਦੀਆਂ ਘਟਨਾਵਾਂ ਤੇ ਪ੍ਰਗਟਾਇਆ ਅਫਸੋਸ

Sada Channel News:-

ਸਾਬਕਾ ਸਪੀਕਰ ਨੇ 84 ਦੀਆਂ ਘਟਨਾਵਾਂ ਤੇ ਪ੍ਰਗਟਾਇਆ ਅਫਸੋਸ

ਜਾਤ ਆਧਾਰਿਤ ਜਨਗਣਨਾ ਦੀ ਵੀ ਰਾਣਾ ਕੇਪੀ ਸਿੰਘ ਨੇ ਕੀਤੀ ਹਮਾਇਤ

ਨੰਗਲ ਫਲਾਈਓਵਰ ਦਾ ਕਰੈਡਿਟ ਕੋਈ ਵੀ ਲਏ ਪਰ ਕੰਮ ਅਸੀਂ ਕਰਾਇਆ-ਰਾਣਾ ਕੇਪੀ

Chandigarh,04 Oct,(Sada Channel News):- ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਸ਼੍ਰੀ ਹਰਿਮੰਦਰ ਸਾਹਿਬ ਫੇਰੀ ਤੋਂ ਬਾਅਦ ਇਕ ਵਾਰ ਮੁੜ ਤੋਂ 84 ਦੀਆਂ ਘਟਨਾਵਾਂ ਦੇ ਜਿਕਰ ਵਿਚਕਾਰ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਕੇਪੀ ਸਿੰਘ ਨੇ ਇਨ੍ਹਾਂ ਘਟਨਾਵਾਂ ਤੇ ਗਹਿਰੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ, ਗਾਂਧੀ ਪਰਿਵਾਰ ਤੇ ਵੱਡੇ ਲੀਡਰਾਂ ਨੇ ਇਸ ਦੀ ਭਰਪੂਰ ਨਿੰਦਾ ਕੀਤੀ ਹੈ ਤੇ ਅੱਜ ਵੀ ਕਰ ਰਹੇ ਹਾਂ। ਉਨ੍ਹਾਂ ਕਿਹਾ ਇਹ ਸਾਰਾ ਕੁਝ ਅਣਮਨੁੱਖੀ ਤੇ ਦੇਸ਼ ਨੂੰ ਤੋੜਣ ਵਾਲਾ ਸੀ। ਉਨ੍ਹਾਂ ਕਿਹਾ ਕਾਂਗਰਸ ਮਨ ਤੋਂ ਮਹਿਸੂਸ ਕਰਦੀ ਹੈ ਕਿ ਇਤਹਾਸ ਦੇ ਅੰਦਰ ਇਹ ਕਾਲੇ ਕਾਰਨਾਮੇ ਦੇ ਤੋਰ ਤੇ ਦਰਜ ਹੈ।


ਆਈਐਨਡੀਆਈ ਵਲੋਂ ਜਾਤ ਅਧਾਰਤ ਜਨਗਨਣਾ ਦੀ ਮੰਗ ਬਾਰੇ ਪੁਛਣ ‘ਤੇ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਪਰਜਾਤੰਤਰ ਦਾ ਭਾਵ ਇਹ ਕਿ ਜਿੰਨੇ ਵੀ ਦੁਨੀਆਂ ਵਿਚ ਸਰਕਾਰਾਂ ਦੇ ਮਾਡਲ ਹਨ ਉਨ੍ਹਾਂ ਵਿਚ 100 ਪ੍ਰਤੀਸ਼ਤ ਲੋਕਾਂ ਦੀ ਤਸੱਲੀ ਨਹੀ ਹੁੰਦੀ ਪਰ ਹਮੇਸ਼ਾਂ ਬਹੁਗਿਣਤੀ ਹੁੰਦੀ ਹੈ ਤੇ ਜਾਤ ਪਾਤ ਦੇ ਨਾਲ ਇਸ ਦੀ ਹਿੱਸੇਦਾਰੀ ਵਧੇਗੀ ਜਿਸ ਦੀ ਦੇਸ਼ ਨੂੰ ਲੋੜ ਹੈ। ਕੀ ਕਾਂਗਰਸ ਪੰਜਾਬ ਵਿਚ ਆਉਣ ਵਾਲੀਆਂ ਚੌਣਾਂ ‘ਆਪ’ ਨਾਲ ਰਲ ਕੇ ਲੜੇਗੀ? ਬਾਰੇ ਪੁੱਛਣ ‘ਤੇ ਸਾਬਕਾ ਸਪੀਕਰ ਨੇ ਕਿਹਾ ਕਿ ਸਾਨੂੰ ਹਾਈਕਮਾਂਡ ਵਲੋਂ ਇਹ ਭਰੋਸਾ ਦਿਤਾ ਗਿਆ ਹੈ ਕਿ ਜਦੋਂ ਵੀ ਇਸ ਸਬੰਧੀ ਕੋਈ ਫੈਸਲਾ ਕੀਤਾ ਜਾਵੇਗਾ ਤਾਂ ਸਾਨੂੰ ਭਰੋਸੇ ਵਿਚ ਲਿਆ ਜਾਵੇਗਾ ਪ੍ਰੰਤੂ ਨਾਲ ਹੀ ਉਹਨਾਂ ਕਿਹਾ ਕਿ ਹਾਈ ਕਮਾਂਡ ਸਰਵਉਚ ਹੁੰਦੀ ਹੈ।


ਨੰਗਲ ਫਲਾਈਓਵਰ ਦੇ ਸ਼ੁਰੂ ਹੋਣ ਬਾਰੇ ਬੋਲਦਿਆਂ ਰਾਣਾ ਕੇਪੀ ਸਿੰਘ ਨੇਂ ਤੰਝ ਕਸਦਿਆਂ ਕਿਹਾ ਕਿ ਬਿਗਾਨੀ ਸ਼ਾਦੀ ਮੇ ਅਬਦੁੱਲਾ ਦਿਵਾਨਾ, ਉਹਨਾਂ ਕਿਹਾ ਕਿ ਪੁੱਲ ਦੇ ਚਾਲੂ ਹੋਣ ਦਾ ਕ੍ਰੈਡਿਟ ਭਾਵੇਂ ਕੋਈ ਵੀ ਲਵੇ ਪਰ ਅਸਲ ਵਿੱਚ ਇਸਦਾ ਕੰਮ ਕਾਂਗਰਸ ਪਾਰਟੀ ਵੱਲੋ ਸ਼ੁਰੂ ਕਰਵਾਇਆ ਗਿਆ ਸੀ ਤੇ ਇਸ ਬਾਰੇ ਸਾਰੇ ਜਾਣਦੇ ਨੇ।ਸਰਕਾਰ ਦੀ ਪ੍ਰਾਪਤੀ ਬਾਰੇ ਪੁੱਛੇ ਸੁਆਲ ਦੇ ਜਵਾਬ ਵਿੱਚ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਪੋਣੇ ਦੋ ਸਾਲ ਦੇ ਕੰਮਾਂ ਬਾਰੇ ਓਹ ਸਵਾਲ ਪੁੱਛਦੇ ਹਨ ਕਿ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਭਾਓਵਾਲ ਦੇ ਪੁੱਲ ਦਾ ਕੀ ਬਣਿਆ, ਥਲੂ ਦੇ ਪੁਲ, ਜਾਂਦਲੇ ਦੇ ਪੁੱਲ, ਲਿਫਟ ਇਰੀਗੇਸ਼ਨ, ਘਨੋਰ ਵਾਲੇ ਪੁਲ ਦੀ ਅਪਰੋਚ, ਦੋਲੋਵਾਲ, ਬਲੌਲੀ, ਬਰਾਰੀ, ਸਵਾਮੀਪੁਰ ਬਾਗ ਦੇ ਪੁਲ ਕਦੋ ਮੁਕੰਮਲ ਹੋਣਗੇ? ਹੜ੍ਹਾਂ ਦਾ ਮੁਆਵਜ਼ਾ ਲੋਕਾਂ ਨੂੰ ਕਦੋ ਮਿਲੇਗਾ? ਉਨ੍ਹਾਂ ਕਿਹਾ ਆਉਣ ਵਾਲੇ ਸਮੇ ਵਿਚ ਲੋਕ ਇਸ ਦਾ ਫੈਸਲਾ ਕਰਨਗੇ।

LEAVE A REPLY

Please enter your comment!
Please enter your name here