ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦੀਵਾਲੀ ਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ਸਬੰਧੀ ਨਿਰਦੇਸ਼ ਜਾਰੀ

0
122
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦੀਵਾਲੀ ਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ਸਬੰਧੀ ਨਿਰਦੇਸ਼ ਜਾਰੀ

Sada Channel News:-

Chandigarh,06 Oct,(Sada Channel News):- ਦੀਵਾਲੀ (Diwali) ਮੌਕੇ ਪਟਾਕਿਆਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ,ਚੰਡੀਗੜ੍ਹ ਦੇ ਲੋਕ ਦੀਵਾਲੀ ਨੂੰ ਸਿਰਫ਼ 2 ਘੰਟੇ ਹੀ ਪਟਾਕੇ ਚਲਾ ਸਕਣਗੇ,ਪ੍ਰਸ਼ਾਸਨ ਨੇ ਇਸਨੂੰ ਲੈ ਕੇ ਆਦੇਸ਼ ਜਾਰੀ ਕਰ ਦਿੱਤੇ ਹਨ,ਆਦੇਸ਼ਾਂ ਅਨੁਸਾਰ ਗੁਰਪੁਰਬ ਮੌਕੇ ਸਵੇਰੇ 4 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪਟਾਕੇ ਚਲਾਉਣ ਦੀ ਲੋਕਾਂ ਨੂੰ ਛੋਟ ਮਿਲੀ ਹੈ,ਉੱਥੇ ਹੀ ਦੀਵਾਲੀ ਵਾਲੀ ਰਾਤ ਲੋਕ 8 ਵਜੇ ਤੋਂ ਲੈ ਕੇ 10 ਵਜੇ ਤੱਕ ਪਟਾਕੇ ਚਲਾ ਸਕਣਗੇ,ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਲਿਖਿਆ ਹੈ ਕਿ ਇਸ ਸਾਲ ਵੀ ਦੁਸਹਿਰਾ,ਦੀਵਾਲੀ ਤੇ ਗੁਰਪੁਰਬ (Gurpurab) ਦੇ ਮੌਕੇ ‘ਤੇ ਸਿਰਫ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਹੀ ਦਿੱਤੀ ਹੈ,ਸ਼ਹਿਰ ਵਿੱਚ ਵਧਦੇ ਪ੍ਰਦੂਸ਼ਣ ‘ਤੇ ਕਉ ਪਾਉਣ ਦੇ ਲਈ ਤੇ ਉਸਨੂੰ ਘੱਟ ਕਰਨ ਲਈ ਯੂਟੀ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ,ਨਾਲ ਹੀ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀ ਵਰਤੋਂ ਦੇ ਸਮੇਂ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

LEAVE A REPLY

Please enter your comment!
Please enter your name here