
Nabha,07,Oct,(Sada Channel News):- ਨਵਜੋਤ ਸਿੱਧੂ (Navjot Sidhu) ਸੁਖਪਾਲ ਖਹਿਰਾ (Sukhpal Khaira) ਨਾਲ ਮੁਲਾਕਾਤ ਕਰਨ ਨਾਭਾ ਜੇਲ੍ਹ ਪਹੁੰਚੇ ਹਨ, ਸੁਖਪਾਲ ਖਹਿਰਾ ਨਾਭਾ ਜੇਲ੍ਹ ਚ ਬੰਦ ਹਨ,ਦੱਸ ਦੇਈਏ ਕਿ ਪਿਛਲੇ ਦਿਨੀਂ ਜਲਾਲਾਬਾਦ ਪੁਲਿਸ ਵੱਲੋਂ 2015 ਦੇ ਡਰੱਗ ਮਾਮਲੇ ਵਿੱਚ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ,ਜਿਸ ਤੋਂ ਬਾਅਦ ਦੋ ਦਿਨ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਕੋਰਟ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ,ਇਸ ਵਿਚਾਲੇ ਹੁਣ ਨਵਜੋਤ ਸਿੱਧੂ ਸੁਖਪਾਲ ਖਹਿਰਾ ਨਾਲ ਮੁਲਾਕਾਤ ਕਰਨ ਲਈ ਨਾਭਾ ਜੇਲ੍ਹ ਵਿੱਚ ਪਹੁੰਚੇ ਹਨ,ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
