ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਵਿਰੁੱਧ ਜੰਗ ਦਾ ਐਲਾਨ ਕੀਤਾ,ਇਜ਼ਰਾਇਲ ‘ਚ ਰਹਿੰਦੇ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ

0
53
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਵਿਰੁੱਧ ਜੰਗ ਦਾ ਐਲਾਨ ਕੀਤਾ,ਇਜ਼ਰਾਇਲ ‘ਚ ਰਹਿੰਦੇ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ

Israel, October 7, (Sada Channel News):- ਇਜ਼ਰਾਈਲ (Israel) ‘ਤੇ ਫਲਸਤੀਨੀ ਸੰਗਠਨ ਹਮਾਸ (Palestinian Organization Hamas) ਦੇ ਹਮਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗ ਦਾ ਐਲਾਨ ਕਰ ਦਿੱਤਾ ਹੈ,ਕੈਬਨਿਟ ਨਾਲ ਐਮਰਜੈਂਸੀ ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ-ਇਜ਼ਰਾਈਲ ਦੇ ਨਾਗਰਿਕੋ,ਇਹ ਜੰਗ ਹੈ ਅਤੇ ਅਸੀਂ ਇਸ ਨੂੰ ਯਕੀਨੀ ਤੌਰ ‘ਤੇ ਜਿੱਤਾਂਗੇ,ਦੁਸ਼ਮਣਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ,ਹਮਾਸ ਨੇ ਸ਼ਨੀਵਾਰ ਸਵੇਰੇ ਕਰੀਬ 8 ਵਜੇ ਇਜ਼ਰਾਈਲ (Israel) ਦੀ ਰਾਜਧਾਨੀ ਤੇਲ ਅਵੀਵ,ਸਡੇਰੋਟ,ਅਸ਼ਕੇਲੋਨ ਸਮੇਤ 7 ਸ਼ਹਿਰਾਂ ‘ਤੇ ਰਾਕੇਟ ਦਾਗੇ,ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹਾਲਾਂਕਿ ਹਮਾਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹਮਲੇ ‘ਚ 30 ਇਜ਼ਰਾਇਲੀ ਮਾਰੇ ਗਏ ਹਨ,ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਇਹ ਰਾਕੇਟ ਰਿਹਾਇਸ਼ੀ ਇਮਾਰਤਾਂ ‘ਤੇ ਡਿੱਗੇ,ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ,ਹਾਲਾਂਕਿ ਹਮਾਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹਮਲੇ ‘ਚ 30 ਇਜ਼ਰਾਇਲੀ ਮਾਰੇ ਗਏ ਹਨ,ਹਮਾਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਜ਼ਰਾਈਲ ‘ਤੇ 5 ਹਜ਼ਾਰ ਰਾਕਟਾਂ ਨਾਲ ਹਮਲਾ ਕੀਤਾ ਸੀ,ਇਸ ਦੇ ਨਾਲ ਹੀ ਇਜ਼ਰਾਈਲ (Israel) ਦੀ ਫੌਜ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਤੋਂ 2,200 ਰਾਕੇਟ ਦਾਗੇ ਗਏ ਹਨ।

ਹਮਾਸ ਦੇ ਫੌਜੀ ਕਮਾਂਡਰ ਮੁਹੰਮਦ ਡੇਫ ਨੇ ਕਿਹਾ-ਇਹ ਹਮਲਾ ਇਜ਼ਰਾਈਲ ਵੱਲੋਂ ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਦੀ ਬੇਅਦਬੀ ਦਾ ਬਦਲਾ ਹੈ,ਫੌਜ ਹਮਾਸ ਦੇ ਟਿਕਾਣਿਆਂ ‘ਤੇ ਹਮਲੇ ਕਰ ਰਹੀ ਹੈ,ਦਰਅਸਲ,ਇਜ਼ਰਾਇਲੀ ਪੁਲਸ ਨੇ ਅਪ੍ਰੈਲ 2023 ‘ਚ ਅਲ-ਅਕਸਾ ਮਸਜਿਦ (Al-Aqsa Mosque) ‘ਤੇ ਗ੍ਰਨੇਡ ਸੁੱਟੇ ਸਨ।

LEAVE A REPLY

Please enter your comment!
Please enter your name here