ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ

0
45
ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ

Sada Channel News:-

Bathinda,18 Oct,(Sada Channel News):- ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ (Cabinet Minister Gurpreet Kangar) ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ,ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਇਕ ਵਾਰ ਫਿਰ ਵਿਜੀਲੈਂਸ ਨੇ ਤਲਬ ਕੀਤਾ ਤੇ ਇਸ ਦੌਰਾਨ ਬਠਿੰਡਾ ਵਿਜੀਲੈਂਸ ਦਫਤਰ (Bathinda Vigilance Office) ਵਿਚ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਇਕ ਵਾਰ ਫਿਰ ਤੋਂ ਪੇਸ਼ ਹੋਏ,ਵਿਜੀਲੈਂਸ ਨੇ ਕਾਂਗੜ ਤੋਂ ਕਈ ਘੰਟੇ ਤੱਕ ਪੁੱਛਗਿਛ ਕੀਤੀ,ਵਿਜੀਲੈਂਸ ਦਫਤਰ ਤੋਂ ਬਾਹਰ ਆਉਣ ਦੇ ਬਾਅਦ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ (Cabinet Minister Gurpreet Kangar) ਨੇ ਕਿਹਾ ਕਿ ਵਿਜੀਲੈਂਸ ਨੇ ਉਨ੍ਹਾਂ ਤੋਂ ਜੋ ਦਸਤਾਵੇਜ਼ ਮੰਗੇਸਨ,ਉਹ ਸਾਰੇ ਸੌਂਪ ਦਿੱਤੇ ਗਏ ਹਨ ਤੇ ਉਨ੍ਹਾਂ ‘ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ।ਕਾਂਗੜ ਨੇ ਕਿਹਾ ਕਿ ਭਾਜਪਾ ਜੁਆਇਨ ਕਰਨ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਸੀ,ਉਨ੍ਹਾਂ ਨੇ ਜਿਵੇਂ ਸੋਚਿਆ ਸੀ,ਉਹੋ ਜਿਹਾ ਕੁਝ ਦੇਖਣ ਨਹੀਂ ਮਿਲਿਆ ਤੇ ਆਉਣ ਵਾਲੇ ਦਿਨਾਂ ਵਿਚ ਨੇਤਾ ਕਾਂਗਰਸ ਵਿਚ ਸਾਮਲ ਹੋਣਗੇ,ਕਾਂਗਰਸ਼ ਨੇ ਕਿਹਾ ਕਿ ਸਰਕਾਰ ਸਿਆਸਤ ਕਰ ਰਹੀ ਹੈ,ਉਸ ਦੀ ਪੁਸ਼ਤੈਨੀ ਜਾਇਦਾਦ ਬਾਰੇ ਜਾਂਚ ਕੀਤੀ ਜਾ ਰਹੀ ਹੈ,ਉਨ੍ਹਾਂ ਕਿਹਾ ਕਿ ਵਿਜੀਲੈਂਸ ਨੇ ਜੋ ਵੀ ਸਵਾਲ ਪੁੱਛੇ ਸਾਰਿਆਂ ਦਾ ਜਵਾਬ ਦਿੱਤਾ ਜਦੋਂਕਿ ਉਹ ਉਨ੍ਹਾਂ ਬਿਨਾਂ ਕਿਸੇ ਵਜ੍ਹਾ ਤੋਂ ਪ੍ਰੇਸ਼ਾਨ ਕਰ ਰਹੇ ਹਨ।

LEAVE A REPLY

Please enter your comment!
Please enter your name here