ਅੰਮ੍ਰਿਤਸਰ ‘ਚ 10 ਨਸ਼ਾ ਤਸਕਰਾਂ ਦੀ ਪੌਣੇ 7 ਕਰੋੜ ਤੋਂ ਵੱਧ ਪ੍ਰਾਪਰਟੀ ਜ਼ਬਤ

0
127
ਅੰਮ੍ਰਿਤਸਰ ‘ਚ 10 ਨਸ਼ਾ ਤਸਕਰਾਂ ਦੀ ਪੌਣੇ 7 ਕਰੋੜ ਤੋਂ ਵੱਧ ਪ੍ਰਾਪਰਟੀ ਜ਼ਬਤ

Sada Channel News:-

Amritsar,26 Oct,(Sada Channel News):- ਪੰਜਾਬ ਦੇ ਅੰਮ੍ਰਿਤਸਰ ‘ਚ ਨਸ਼ਾ ਤਸਕਰਾਂ ਖਿਲਾਫ ਦਿਹਾਤੀ ਪੁਲਿਸ ਨੇ ਕਾਰਵਾਈ ਕੀਤੀ ਹੈ,ਦਿਹਾਤੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਚੋਟੀ ਦੇ 10 ਸਮੱਗਲਰਾਂ ਦੀਆਂ 6.92 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ,ਡੀਜੀਪੀ ਪੰਜਾਬ (DGP Punjab) ਨੇ ਸਪੱਸ਼ਟ ਕੀਤਾ ਹੈ ਕਿ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ,ਨਸ਼ੇ ਵੇਚ ਕੇ ਬਣਾਈ ਜਾਇਦਾਦ ਨੂੰ ਜ਼ਬਤ ਕਰਨ ਦੀ ਇਹ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ,ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਿਹਾਤੀ ਪੁਲਿਸ (Amritsar Rural Police) ਨੇ 10 ਨਸ਼ਾ ਤਸਕਰਾਂ ਦੀ 6,92,84,418 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ,ਡੀਜੀਪੀ ਪੰਜਾਬ ਗੌਰਵ ਯਾਦਵ (DGP Punjab Gaurav Yadav) ਨੇ ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾ ਕੇ ਨਸ਼ਿਆਂ ਦੇ ਸੌਦਾਗਰਾਂ ’ਤੇ ਸ਼ਿਕੰਜਾ ਕੱਸਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਇਨ੍ਹਾਂ ਹਦਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਐਸਪੀ ਦਿਹਾਤੀ ਸਤਿੰਦਰ ਸਿੰਘ (SSP Rural Satinder Singh) ਨੇ ਜ਼ਿਲ੍ਹੇ ਦੇ ਸਮੂਹ ਮੁੱਖ ਅਫ਼ਸਰਾਂ ਨੂੰ ਆਪਣੇ ਥਾਣਿਆਂ ਦੇ ਖੇਤਰਾਂ ਵਿੱਚ ਤਸਕਰਾਂ ਦੀਆਂ ਜਾਇਦਾਦਾਂ ਦੀ ਸ਼ਨਾਖਤ ਕਰਨ ਦੇ ਹੁਕਮ ਦਿੱਤੇ ਹਨ,ਇਨ੍ਹਾਂ ਸਮੱਗਲਰਾਂ ਵਿੱਚ ਘਰਿੰਡਾ ਤੋਂ 4, ਲੋਪੋਕੇ ਤੋਂ 5 ਅਤੇ ਤਰਨਤਾਰਨ ਤੋਂ 1 ਵਿਅਕਤੀ ਸ਼ਾਮਲ ਹੈ,ਪੁਲਿਸ (Police) ਵੱਲੋਂ ਜਿਨ੍ਹਾਂ ਸਮੱਗਲਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ,ਉਨ੍ਹਾਂ ਵਿੱਚੋਂ ਕੁਝ ਸਮੱਗਲਰ ਜੇਲ੍ਹ ਵਿੱਚ ਹਨ,ਕੁਝ ਫ਼ਰਾਰ ਹਨ,ਉਨ੍ਹਾਂ ਦੀਆਂ ਜਾਇਦਾਦਾਂ,ਜ਼ਮੀਨਾਂ,ਵਾਹਨਾਂ,ਟਰੈਕਟਰਾਂ ਅਤੇ ਹੋਰ ਬੇਨਾਮੀ ਜਾਇਦਾਦਾਂ ਦੀ ਸਬੰਧਤ ਵਿਭਾਗ ਵੱਲੋਂ ਸ਼ਨਾਖਤ ਕੀਤੀ ਜਾਣੀ ਚਾਹੀਦੀ ਹੈ,ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਨੇ 10 ਮੁਲਜ਼ਮਾਂ ਦੀਆਂ 6 ਕਰੋੜ 92 ਲੱਖ 84 ਹਜ਼ਾਰ 498 ਰੁਪਏ ਦੀਆਂ ਚੱਲ-ਅਚੱਲ ਜਾਇਦਾਦਾਂ ਦੀ ਸ਼ਨਾਖਤ ਕੀਤੀ ਹੈ।

LEAVE A REPLY

Please enter your comment!
Please enter your name here