
Canada,02 Nov,(Sada Channel News):- ਭਾਰਤ ਨਾਲ ਕਈ ਮਹੀਨਿਆਂ ਤੋਂ ਚੱਲ ਰਹੇ ਤਣਾਅ ਵਿਚਾਲੇ ਕੈਨੇਡਾ ਨੇ ਇੱਕ ਵੱਡਾ ਕਦਮ ਚੁੱਕਿਆ ਹੈ,ਦਰਅਸਲ ਕੈਨੇਡਾ 2024 ਵਿੱਚ ਵੀ 4,85,000 ਨਵੇਂ ਅਪ੍ਰਵਾਸੀਆਂ ਨੂੰ ਐਂਟਰੀ ਦੇਵੇਗਾ,ਪਰ ਉਸ ਦੀ ਯੋਜਨਾ 2025 ਤੱਕ ਇਸ ਗਿਣਤੀ ਨੂੰ 5,00,000 ਤੱਕ ਵਧਾਉਣ ਦੀ ਹੈ,ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ 2024-26 ਲਈ ਇਮੀਗ੍ਰੇਸ਼ਨ ਯੋਜਨਾਵਾਂ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ 2026 ਤੋਂ ਇਮੀਗ੍ਰੇਸ਼ਨ ਪੱਧਰ 500,000 ਤੱਕ ਵਧਾ ਦਿੱਤਾ ਜਾਵੇਗਾ,ਭਾਰਤ ਕੈਨੇਡਾ ਵਿੱਚ ਇਮੀਗ੍ਰੇਸ਼ਨ ਤੇ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸੋਰਸ ਹੈ,ਇਸ ਲਈ ਭਾਰਤੀ ਇਸ ਦੇ ਸਭਤੋਂ ਵੱਡੇ ਲਾਭਪਾਤਰੀ ਹੋਣਗੇ ਕਿਉਂਕਿ ਉ੍ਹਾਂ ਨੂੰ ਆਰਥਿਕ ਸ਼੍ਰੇਣੀ ਤਹਿਤ 2,81,135 ਨਵੇਂ ਲੋਕਾਂ ਤੇਪਰਿਵਾਰਕ ਸ਼੍ਰੇਣੀ ਤਹਿਤ 1,14,000 ਦਾ ਵੱਡਾ ਹਿੱਸਾ ਮਿਲਣ ਜਾ ਰਿਹਾ ਹੈ,ਪਿਛਲੇ ਸਾਲ 1,18,000 ਤੋਂ ਵੱਧ ਭਾਰਤੀਆਂ ਨੇ ਕੈਨੇਡਾਈ ਸਥਾਈ ਨਿਵਾਸ (ਪੀਆਰ) ਅਪਣਾਇਆ, ਜੋਕਿ ਕੈਨੇਡਾ ਵਿੱਚ ਆਉਣ ਵਾਲੇ ਸਾਰੇ 4,37,120 ਨਵੇਂ ਲੋਕਾਂ ਦਾ ਇੱਕ ਚੌਥਾਈ ਹੈ,ਨਵੇਂ ਇਮੀਗ੍ਰੇਸ਼ਨ ਟਾਰਗੇਟਸ (New Immigration Targets) ਨਾਲ ਕੈਨੇਡਾ ਦੀ ਅਬਾਦੀ ਵਿੱਚ ਹਰ ਸਾਲ 1.3 ਫੀਸਦੀ ਦਾ ਵਾਧਾ ਹੋਵੇਗਾ।
