Cricket World Cup 2023 : ਵਿਸ਼ਵ ਕੱਪ ਦੇ ਇਤਿਹਾਸ ’ਚ ਭਾਰਤ ਦੀ ਵੱਡੀ ਜਿੱਤ,ਸ੍ਰੀਲੰਕਾ ਨੂੰ 302 ਦੌੜਾਂ ਨਾਲ ਹਰਾਇਆ

0
71
Cricket World Cup 2023 : ਵਿਸ਼ਵ ਕੱਪ ਦੇ ਇਤਿਹਾਸ ’ਚ ਭਾਰਤ ਦੀ ਵੱਡੀ ਜਿੱਤ,ਸ੍ਰੀਲੰਕਾ ਨੂੰ 302 ਦੌੜਾਂ ਨਾਲ ਹਰਾਇਆ

Sada Channel News:-

New Mumbai,02 Nov,(Sada Channel News):- ਭਾਰਤ ਅਤੇ ਸ੍ਰਲੰਕਾ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ (Wankhede Stadium) ਵਿਖੇ ਵਿਸ਼ਵ ਕੱਪ 2023 (World Cup 2023) ਮੁਕਾਬਲਾ ਖੇਡਿਆ ਗਿਆ,ਇਸ ਮੈਚ ਨੂੰ ਭਾਰਤ ਨੇ ਜਿੱਤ ਕੇ ਇਕ ਵੱਡਾ ਇਤਿਹਾਸ ਰਚ ਦਿਤਾ,ਭਾਰਤ ਨੇ ਸ੍ਰੀਲੰਕਾ ਨੂੰ 302 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ 2023 ਇਤਿਹਾਸ ਦੀ ਸੱਭ ਤੋਂ ਵੱਡੀ ਜਿੱਤ ਹਾਸਲ ਕੀਤੀ,ਇਸ ਤੋਂ ਪਹਿਲਾਂ ਭਾਰਤ ਨੇ 2007 ਵਿਚ ਬਰਮੁਡਾ ਨੂੰ 259 ਦੌੜਾਂ ਨਾਲ ਹਰਾਇਆ ਸੀ,ਇਸ ਦੇ ਨਾਲ ਹੀ ਮੁਹੰਮਦ ਸ਼ੰਮੀ ਭਾਰਤ ਵਲੋਂ ਵਿਸ਼ਵ ਕੱਪ 2023 ਦੌਰਾਨ ਸੱਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵੀ ਬਣ ਗਏ ਹਨ,ਉਸ ਨੇ ਹਰਭਜਨ ਸਿੰਘ (Harbhajan Singh) ਦਾ ਉਹ ਰਿਕਾਰਡ ਵੀ ਤੋੜ ਦਿਤਾ ਜਿਸ ਵਿਚ ਹਰਭਜਨ ਸਿੰਘ ਨੇ ਤਿੰਨ ਵਾਰ 5-5 ਵਿਕਟਾਂ ਲਈਆਂ ਸਨ।

ਪਰ ਅੱਜ ਸ਼ੰਮੀ ਨੇ 5 ਵਿਕਟਾਂ ਲੈ ਕੇ ਨਾ ਸਿਰਫ਼ ਸ੍ਰੀਲੰਕਾ ਦੀ ਟੀ ਦਾ ਲੱਕ ਤੋੜਿਆ ਬਲਕਿ ਹਰਭਜਨ ਸਿੰਘ ਦਾ ਰਿਕਾਰਡ ਵੀ ਤੋੜ ਦਿਤਾ,ਮੁਹੰਮਦ ਸ਼ੰਮੀ ਨੇ ਵਨਡੇ ‘ਚ ਇਤਿਹਾਸ ਰਚ ਦਿੱਤਾ ਹੈ,ਸ਼ੰਮੀ ਆਪਣੇ ਵਨਡੇ ਕਰੀਅਰ ਵਿਚ 4 ਵਾਰ 5 ਵਿਕਟਾਂ ਲੈਣ ਵਾਲੇ ਖਿਡਾਰੀ ਬਣ ਗਏ ਹਨ,ਭਾਰਤ ਵੱਲੋਂ ਮੁਹੰਮਦ ਸ਼ੰਮੀ ਸਭ ਤੋਂ ਵੱਧ 5 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ,ਇਸ ਤੋਂ ਪਹਿਲਾਂ ਜ਼ਹੀਰ ਖਾਨ ਅਤੇ ਹਰਭਜਨ ਸਿੰਘ 3-3 ਵਾਰ ਇਹ ਕਾਰਨਾਮਾ ਕਰ ਚੁੱਕੇ ਹਨ,ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿਤਾ,ਜਿਸ ਦੌਰਾਨ ਭਾਰਤ ਨੇ ਪਹਿਲੇ ਹੀ ਓਵਰ ’ਚ ਕਪਤਾਨ ਰੋਹਿਤ ਸ਼ਰਮਾ ਦੀ ਵਿਕਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ,ਭਾਰਤੀ ਟੀਮ ਨੇ ਵਿਰਾਟ ਕੋਹਲੀ (Virat Kohli) ਦੀਆਂ 88,ਸ਼ੁਭਮਨ ਗਿੱਲ ਦੀਆਂ 92 ਅਤੇ ਸ਼੍ਰੇਅਸ ਅਈਅਰ ਦੀਆਂ 82 ਦੌੜਾਂ ਵਾਲੀਆਂ ਉਪਯੋਗੀ ਪਾਰੀਆਂ ਦੇ ਬਦੌਲਤ ਸ੍ਰੀਲੰਕਾ ਦੀ ਟੀਮ ਅੱਗੇ ਜਿੱਤ ਲਈ 358 ਦੌੜਾਂ ਦਾ ਵਿਸ਼ਾਲ ਟੀਚਾ ਰਖਿਆ ਹੈ। 

LEAVE A REPLY

Please enter your comment!
Please enter your name here