ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹਿਲੀ ਵਾਰ Online Portal ਸ਼ੁਰੂ

0
105
ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹਿਲੀ ਵਾਰ Online Portal ਸ਼ੁਰੂ

Sada Channel News:-

Sada Channel News:- ਪਾਕਿਸਤਾਨ ਦੀ ਪੰਜਾਬ ਸਰਕਾਰ (Punjab Govt) ਨੇ ਪਹਿਲੀ ਵਾਰ ਸਿੱਖ ਸ਼ਰਧਾਲੂਆਂ ਲਈ ਹੋਟਲ ਬੁਕਿੰਗ ਅਤੇ ਸੁਰੱਖਿਆ ਸੇਵਾਵਾਂ ਮੁਹਈਆ ਕਰਵਾਉਣ ਲਈ ਇਕ ਔਨਲਾਈਨ ਪੋਰਟਲ ਲਾਂਚ (Online Portal Launch) ਕੀਤਾ ਹੈ ਜੋ ਕਿ ਭਾਰਤ ਤੋਂ ਲਹਿੰਦੇ ਪੰਜਾਬ ’ਚ ਸਥਿਤ ਗੁਰਧਾਮਾਂ ਦੀ ਯਾਤਰਾ ਕਰਨਾ ਚਾਹੁੰਦੇ ਹਨ,ਪੰਜਾਬ ਦੇ ਨਿਗਰਾਨ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਸਿੱਖ ਯਾਤਰਾ ਬੁਕਿੰਗ ਪੋਰਟਲ ਨੂੰ ‘ਨਵਾਂ ਧਾਰਮਕ ਸੈਰ ਸਪਾਟਾ ਪ੍ਰੋਗਰਾਮ’ ਕਰਾਰ ਦਿਤਾ,ਨਕਵੀ ਨੇ ਪੱਤਰਕਾਰਾਂ ਨੂੰ ਦਸਿਆ, ‘‘ਪਹਿਲੀ ਵਾਰ, ਅਸੀਂ ‘ਸਿੱਖ ਯਾਤਰਾ ਬੁਕਿੰਗ ਪੋਰਟਲ’ ਲਾਂਚ ਕੀਤਾ ਹੈ ਜੋ ਦੇਸ਼ ’ਚ ਅਪਣੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਲਈ ਉਤਸੁਕ ਸਿੱਖਾਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਇਕ ਮਹੱਤਵਪੂਰਨ ਧਾਰਮਕ ਸੈਰ-ਸਪਾਟਾ ਪ੍ਰੋਗਰਾਮ ਹੈ।’’ ਉਨ੍ਹਾਂ ਅੱਗੇ ਦਸਿਆ, ‘‘ਇਸ ਪ੍ਰੋਗਰਾਮ ਦੇ ਹਿੱਸੇ ਵਜੋਂ,ਦੁਨੀਆ ਭਰ ਦੇ ਸਿੱਖ ਸ਼ਰਧਾਲੂ ਹੁਣ ਸਿੱਖ ਯਾਤਰਾ ਬੁਕਿੰਗ ਪੋਰਟਲ ਰਾਹੀਂ ਸਹੂਲਤਜਨਕ ਤਰੀਕੇ ਨਾਲ ਆਨਲਾਈਨ ਹੋਟਲ ਬੁਕਿੰਗ ਕਰ ਸਕਦੇ ਹਨ।’’

LEAVE A REPLY

Please enter your comment!
Please enter your name here