

Batala,16 Nov,(Sada Channel News):- ਬਟਾਲਾ ਦੇ ਨਜਦੀਕ ਪਿੰਡ ਮਸਾਣੀਆਂ ਦਾ ਪਰਿਵਾਰ ਜੋ ਤਿੰਨ ਪੀੜੀਆਂ ਤੋ ਭਾਰਤੀ ਫੌਜ ਰਾਹੀ ਦੇਸ਼ ਦੀ ਸੇਵਾ ਕਰ ਰਿਹਾ ਹੈ ਦੇ ਘਰ ਦੇ ਪੁੱਤ ਦੀ ਹੈਦਰਾਬਾਦ ਚ ਡਿਊਟੀ ਦੌਰਾਨ ਹਾਦਸੇ ਚ ਮੌਤ ਹੋ ਗਈ,ਜਿਵੇ ਹੀ ਪਿੰਡ ਅਤੇ ਪਰਿਵਾਰ ਨੂੰ ਫੌਜੀ ਜਵਾਨ ਹਰਜਿੰਦਰ ਸਿੰਘ ਦੇ ਸ਼ਹੀਦ ਹੋਣ ਦਾ ਸੁਨੇਹਾ ਮਿਲਿਆ ਤਾਂ ਜਿਵੇ ਪਰਿਵਾਰ ਲਈ ਦੁੱਖਾਂ ਦਾ ਪਹਾੜ ਟੁੱਟ ਗਿਆ ਹੋਵੇ,ਫੌਜੀ ਹਰਜਿੰਦਰ ਸਿੰਘ ਆਪਣੇ ਪਰਿਵਾਰ ਚ ਪਿੱਛੇ ਮਾਂ,ਪਤਨੀ ਅਤੇ ਦੋ ਬੱਚੇ ਛੱਡ ਗਿਆ ਅਤੇ ਜਿਵੇ ਅੱਜ ਜਦ ਹਰਜਿੰਦਰ ਦੀ ਮ੍ਰਿਤਕ ਦੇਹ ਪਿੰਡ ਪਹੁਚੀ ਤਾ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ ਅਤੇ ਪਿੰਡ ਵਸਿਆ ਅਤੇ ਇਲਾਕਾ ਵਾਸੀਆਂ ਦੀਆ ਅੱਖਾਂ ਵੀ ਨਮ ਸਨ।
ਉਥੇ ਹੀ ਅੰਤਿਮ ਵਿਦਾਈ ਮੌਕੇ ਪੂਰੇ ਇਲਾਕੇ ਦੇ ਲੋਕ ਇਕੱਠੇ ਹੋਏ ਅਤੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਹੋਇਆ,ਅੱਜ ਜਿਵੇ ਹੀ ਸ਼ਹੀਦ ਹਰਜਿੰਦਰ ਸਿੰਘ ਦੀ ਤਿਰੰਗੇ ਵਿੱਚ ਲਪੇਟੀ ਹੋਈ ਮ੍ਰਿਤਕ ਦੇਹ ਫੌਜੀ ਗੱਡੀ ਵਿੱਚ ਪਿੰਡ ਪੁੱਜੀ ਤਾਂ ਹਰ ਪਿੰਡ ਵਾਸੀ ਦੀਆਂ ਅੱਖਾਂ ਨਮ ਹੋ ਗਈਆਂ,ਅਤੇ ਪਰਿਵਾਰ ਚ ਧੀ ਪੁੱਤ ਅਤੇ ਪਤਨੀ ਅਤੇ ਮਾਂ ਅਤੇ ਹੋਰਨਾਂ ਰਿਸ਼ਤੇਦਾਰਾਂ ਦਾ ਰੋ ਰੋ ਬੁਰਾ ਹਾਲ ਸੀ ਅਤੇ ਫੌਜੀ ਹਰਜਿੰਦਰ ਸਿੰਘ ਦੇ ਭਰਾ ਅਤੇ ਪਤਨੀ ਨੇ ਦੱਸਿਆ ਕਿ ਹੁਣ ਬੀਤੇ ਦੋ ਮਹੀਨੇ ਪਹਿਲਾ ਉਹ ਛੁਟੀ ਕਟ ਵਾਪਿਸ ਆਪਣੀ ਯੂਨਿਟ ਹੈਦਰਾਬਾਦ (Unit Hyderabad) ਗਿਆ ਸੀ ਅਤੇ ਪਰਿਵਾਰ ਨਾਲ ਵੀ ਕੁਝ ਦਿਨ ਪਹਿਲਾ ਫੋਨ ਤੇ ਗੱਲ ਹੋਈ ਲੇਕਿਨ ਉਹਨਾਂ ਨੂੰ ਬੀਤੇ ਕਲ ਸਵੇਰੇ ਯੂਨਿਟ ਤੋਂ ਫੋਨ ਆਇਆ ਸੀ।
ਕਿ ਫੌਜੀ ਜਵਾਨ ਹਰਜਿੰਦਰ ਸਿੰਘ (Army jawan Harjinder Singh) ਦੀ ਇਕ ਹਾਦਸੇ ਚ ਗੋਲੀ ਲੱਗਣ ਨਾਲ ਗੰਭੀਰ ਜਖਮੀ ਹੈ,ਕੁਝ ਸਮੇ ਬਾਅਦ ਫੋਨ ਆਇਆ ਕਿ ਉਹਨਾਂ ਦਾ ਦੇਹਾਂਤ ਹੋ ਗਿਆ,ਪਰਿਵਾਰ ਅਤੇ ਪਿੰਡ ਵਸਿਆ ਨੇ ਦੱਸਿਆ ਕਿ ਫੌਜੀ ਜਵਾਨ ਹਰਜਿੰਦਰ ਸਿੰਘ ਇਕ ਮਿਲਣਸਾਰ ਅਤੇ ਖੁਸ਼ਦਿਲ ਸੁਬਾਅ ਦਾ ਸੀ ਅਤੇ ਹਰ ਕਿਸੇ ਦੀ ਮਦਦ ਕਰਦਾ ਸੀ ਅਤੇ ਪਰਿਵਾਰ ਚ ਫੌਜ ਦੀ ਨੌਕਰੀ ਕਰਦੇ ਇਹ ਤੀਸਰੀ ਪੀੜੀ ਹੈ,ਉਥੇ ਹੀ ਉਹਨਾਂ ਕਿਹਾ ਕਿ ਹਰਜਿੰਦਰ ਦੇਸ਼ ਦੀ ਸੇਵਾ ਕਰਦਾ ਸ਼ਹੀਦ ਹੋਇਆ ਹੈ ਇਹ ਮਾਣ ਵੀ ਹੈ ਲੇਕਿਨ ਉਸਦੇ ਜਾਣ ਦਾ ਘਾਟਾ ਕਦੇ ਪੂਰਾ ਨਾ ਹੋਣ ਵਾਲਾ ਹੈ,ਸ਼ਹੀਦ ਦੀ ਨੌਕਰੀ ਵਿੱਚ ਕੁਝ ਹੀ ਮਹੀਨੇ ਬਚੇ ਸਨ ਅਤੇ ਉਹ ਰਿਟਾਇਰ ਹੋਣ ਵਾਲਾ ਸੀ।
