ਦਿੱਲੀ-ਅੰਮ੍ਰਿਤਸਰ ਤੋਂ ਸ਼ਿਮਲਾ-ਧਰਮਸ਼ਾਲਾ ਲਈ ਉਡਾਣਾਂ ਅੱਜ ਤੋਂ ਸ਼ੁਰੂ

0
59
ਦਿੱਲੀ-ਅੰਮ੍ਰਿਤਸਰ ਤੋਂ ਸ਼ਿਮਲਾ-ਧਰਮਸ਼ਾਲਾ ਲਈ ਉਡਾਣਾਂ ਅੱਜ ਤੋਂ ਸ਼ੁਰੂ

Sada Channel News:-

Amritsar Sahib,16 Nov,(Sada Channel News):- ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ (Delhi International Airport) ਅਤੇ ਅੰਮ੍ਰਿਤਸਰ (Amritsar) ਤੋਂ ਸ਼ਿਮਲਾ (Shimla) ਲਈ ਉਡਾਣਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ,ਅਲਾਇੰਸ ਏਅਰ (Alliance Air) ਦਾ 48 ਸੀਟਰ ਜਹਾਜ਼ ਸਭ ਤੋਂ ਪਹਿਲਾਂ ਦਿੱਲੀ ਤੋਂ ਸ਼ਿਮਲਾ ਆਵੇਗਾ,ਸ਼ਿਮਲਾ ਤੋਂ ਅੰਮ੍ਰਿਤਸਰ,ਅੰਮ੍ਰਿਤਸਰ ਤੋਂ ਵਾਪਸ ਸ਼ਿਮਲਾ,ਸ਼ਿਮਲਾ ਤੋਂ ਧਰਮਸ਼ਾਲਾ ਅਤੇ ਧਰਮਸ਼ਾਲਾ ਤੋਂ ਦਿੱਲੀ ਲਈ ਉਡਾਣ ਭਰੇਗੀ,ਇਸ ਰੂਟ ‘ਤੇ ਹਫ਼ਤੇ ਵਿਚ ਤਿੰਨ ਦਿਨ ਯਾਨੀ ਹਰ ਮੰਗਲਵਾਰ,ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣਾਂ ਚੱਲਣਗੀਆਂ,‘ਉਡਾਨ ਸਕੀਮ’ ਤਹਿਤ ਕਿਰਾਏ ‘ਚ 50 ਫੀਸਦੀ ਛੋਟ ਦਿੱਤੀ ਜਾਵੇਗੀ,ਅੰਮ੍ਰਿਤਸਰ ਤੋਂ ਸ਼ਿਮਲਾ ਦਾ ਕਿਰਾਇਆ 1919 ਰੁਪਏ ਰੱਖਿਆ ਗਿਆ ਹੈ,ਇਹ ਕਿਰਾਇਆ ਸ਼ੁਰੂ ਵਿੱਚ ਇੱਕ ਮਹੀਨੇ ਲਈ ਤੈਅ ਕੀਤਾ ਗਿਆ ਹੈ,ਇਸ ਤੋਂ ਬਾਅਦ ਅੰਮ੍ਰਿਤਸਰ ਸ਼ਿਮਲਾ ਰੂਟ ‘ਤੇ 2848 ਰੁਪਏ ਦਾ ਕਿਰਾਇਆ ਅਦਾ ਕਰਨਾ ਹੋਵੇਗਾ।

LEAVE A REPLY

Please enter your comment!
Please enter your name here