ਪੰਜਾਬ ਕੈਬਨਿਟ ਨਾਲ ਜੁੜੀ ਵੱਡੀ ਖਬਰ,ਮੰਤਰੀਆਂ ਦੇ ਵਿਭਾਗ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ

0
89
ਪੰਜਾਬ ਕੈਬਨਿਟ ਨਾਲ ਜੁੜੀ ਵੱਡੀ ਖਬਰ,ਤਰੀਆਂ ਦੇ ਵਿਭਾਗ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ

Sada Channel News:-

Chandigarh,21 Nov,(Sada Channel News):- ਪੰਜਾਬ ਕੈਬਨਿਟ (Punjab Cabinet) ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ,ਮੰਤਰੀਆਂ ਦੇ ਵਿਭਾਗ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ,ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Punjab Sports Minister Gurmeet Singh Meet Here) ਜਿਨ੍ਹਾਂ ਕੋਲ ਪਹਿਲਾਂ 5 ਵਿਭਾਗ ਸਨ, ਉਨ੍ਹਾਂ ਕੋਲੋਂ 4 ਵਿਭਾਗ ਲੈ ਲਏ ਗਏ ਹਨ ਤੇ ਉੁਨ੍ਹਾਂ ਕੋਲ ਸਿਰਫ ਹੁਣ 1 ਵਿਭਾਗ ਹੀ ਬਚਿਆ ਹੈ,ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਮੀਤ ਹੇਅਰ ਖੇਡ ਮੰਤਰੀ ਬਣੇ ਰਹਿਣਗੇ,ਦੂਜੇ ਪਾਸੇ ਚੇਤਨ ਸਿੰਘ ਜੋੜਾਮਾਜਰਾ ਨੂੰ ਮਾਈਨਿੰਗ ਵਿਭਾਗ ਦਿੱਤਾ ਗਿਆਹੈ ਤੇ ਇਸ ਤੋਂ ਇਲਾਵਾ ਚੇਤਨ ਸਿੰਘ ਜੋੜਾਮਾਜਰਾ (Chetan Singh Jodamajra) ਕੋਲ ਡਿਫੈਂਸ ਸਰਵਿਸ ਵੈਲਫੇਅਰ,ਸੁਤੰਤਰਤਾ ਸੈਨਾਨੀ, ਹੋਰਟੀਕਲਚਰ ਵਿਭਾਗ,ਮਾਈਨਿੰਗ ਵਿਭਾਗ,ਸੂਚਨਾ ਅਤੇ ਪਬਲਿਕ ਰਿਲੇਸ਼ਨ ਵਿਭਾਗ,ਵਾਟਰ ਰਿਸੋਰਸਿਸ ਵਿਭਾਗ, ਕਨਵਰਸ਼ਨ ਆਫ ਲੈਂਡ ਐਂਡ ਵਾਟਰ ਵਿਭਾਗ ਹਨ,ਹੁਣ ਚੇਤਨ ਸਿੰਘ ਜੋੜਾਮਾਜਰਾ ਕੋਲ ਕੁੱਲ 7 ਵਿਭਾਗ ਹੋ ਗਏ ਹਨ,ਜ਼ਿਕਰਯੋਗ ਹੈ ਕਿ ਪਹਿਲਾਂ ਗੁਰਮੀਤ ਮੀਤ ਹੇਅਰ ਕੋਲ ਸਾਇੰਸ ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਸੀ,ਜੋ ਹੁਣ ਸੀਐਮ ਮਾਨ ਸੰਭਾਲਣਗੇ,ਹੁਣ ਮੁੱਖ ਮੰਤਰੀ ਭਗਵੰਤ ਮਾਨ ਕੋਲ ਕੁੱਲ 11 ਵਿਭਾਗ ਹੋ ਚੁੱਕੇ ਹਨ।

LEAVE A REPLY

Please enter your comment!
Please enter your name here