ਬਜ਼ੁਰਗ ਔਰਤ ਨੂੰ ਆਪਣੀ ਜਾਣ ਪਹਿਚਾਣ ਦਾ ਦੱਸ ਕੇ ਪਾਈ ਜੱਫੀ ਤੇ ਮੁੜਕੇ ਬਾਹਾਂ ਚੋਂ ਚੂੜੀਆਂ ਉਤਾਰ ਕੇ ਹੋਏ ਫਰਾਰ

0
28
ਬਜ਼ੁਰਗ ਔਰਤ ਨੂੰ ਆਪਣੀ ਜਾਣ ਪਹਿਚਾਣ ਦਾ ਦੱਸ ਕੇ ਪਾਈ ਜੱਫੀ ਤੇ ਮੁੜਕੇ ਬਾਹਾਂ ਚੋਂ ਚੂੜੀਆਂ ਉਤਾਰ ਕੇ ਹੋਏ ਫਰਾਰ

Sada Channel News:-

ਨੰਗਲ ਚ ਲੁਟੇਰਿਆਂ ਨੇ ਫਿਰ ਦਿੱਤਾ ਵਾਰਦਾਤ ਨੂੰ ਅੰਜਾਮ

ਲਗਾਤਾਰ ਤੀਜਾ ਦਿਨ ਨੰਗਲ ਲੁਟੇਰਿਆਂ ਦੇ ਨਿਸ਼ਾਨੇ ਤੇ

ਬਜ਼ੁਰਗ ਔਰਤ ਦੇ ਬਾਹਾਂ ਚੋਂ ਧੋਖੇ ਨਾਲ ਚੂੜੀਆਂ ਉਤਾਰ ਕੇ ਫਰਾਰ ਹੋਏ ਲੁਟੇਰੇ

ਕਾਰ ਚ ਸਵਾਰ ਹੋ ਕੇ ਆਏ ਲੁਟੇਰੇ ਨਾਲ ਇੱਕ ਔਰਤ ਵੀ ਸੀ ਮੌਜੂਦ

ਬਜ਼ੁਰਗ ਔਰਤ ਨੂੰ ਆਪਣੀ ਜਾਣ ਪਹਿਚਾਣ ਦਾ ਦੱਸ ਕੇ ਪਾਈ ਜੱਫੀ ਤੇ ਮੁੜਕੇ ਬਾਹਾਂ ਚੋਂ ਚੂੜੀਆਂ ਉਤਾਰ ਕੇ ਹੋਏ ਫਰਾਰ

Nangal,11 April,2024,(Sada Channel News):- ਨੰਗਲ ਲਗਾਤਾਰ ਤੀਜੇ ਦਿਨ ਵੀ ਲੁਟੇਰਿਆਂ ਦੇ ਨਿਸ਼ਾਨੇ ਤੇ ਰਿਹਾ ਹੈ ਕਿਉਂਕਿ ਅੱਜ ਫੇਰ ਇੱਕ ਵਾਰ ਖੌਫਨਾਕ ਲੁਟੇਰਿਆਂ ਵੱਲੋਂ ਨੰਗਲ ਵਿੱਚ ਲੁੱਟ ਦੀ ਵਾਰ ਨੂੰ ਅੰਜਾਮ ਦਿੱਤਾ ਗਿਆ ਹੈ,ਪਰ ਇਸ ਵਾਰ ਲੁਟੇਰੇ ਕਾਰ ਤੇ ਸਵਾਰ ਹੋ ਕੇ ਆਏ ਤੇ ਬਜ਼ੁਰਗ ਮਹਿਲਾ ਦੇ ਬਾਹਾਂ ਚੋਂ ਦੋ ਸੋਨੇ ਦੀਆਂ ਚੂੜੀਆਂ ਉਤਾਰ ਕੇ ਰਫੂ ਚੱਕਰ ਹੋ ਗਏ,ਲਗਾਤਾਰ ਤੀਜੇ ਦਿਨ ਹੋਈ ਨੰਗਲ ਸ਼ਹਿਰ ਚ ਲੁੱਟ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਆਖਰੀ ਕਾਰ ਹਰੇਕ ਦੇ ਦਿਲ ਚ ਇਹੀ ਸਵਾਲ ਪੈਦਾ ਹੋ ਰਿਹਾ ਕਿ ਨੰਗਲ ਪੁਲਿਸ ਕਿਉਂ ਚੁੱਪ ਬੈਠੀ ਹੈ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ ਕਿਓ ਨੰਗਲ ਪੁਲਿਸ ਲੁਟੇਰਿਆ ਨੂੰ ਫੜਨ ਚ ਨਕਾਮਯਾਬ ਸਾਬਤ ਹੋ ਰਹੀ ਹੈ।

ਕਿਵੇਂ ਰੋਜ਼ ਖੌਫਨਾਕ ਲੁਟੇਰੇ ਨੰਗਲ ਵਿੱਚ ਆ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ,ਬਜ਼ੁਰਗ ਔਰਤ ਦੇ ਦੱਸਣ ਮੁਤਾਬਿਕ ਜਦੋਂ ਉਹ ਆਪਣੇ ਘਰ ਦੇ ਮੋਹਰੇ ਹੀ ਸਵੇਰੇ ਸੈਰ ਕਰ ਰਹੀ ਸੀ ਤਾਂ ਇੰਨੇ ਨੂੰ ਆਹਮਣੇ ਸਾਹਮਣੇ ਤੋਂ ਦੋ ਕਾਰਾਂ ਆਉਂਦੀਆਂ ਹਨ ਜਿਨਾਂ ਵਿੱਚੋਂ ਇੱਕ ਕਾਰ ਲੰਘ ਜਾਂਦੀ ਹੈ ਤੇ ਦੂਜੀ ਕਾਰ ਉਸ ਮਹਿਲਾ ਦੇ ਕੋਲ ਆ ਕੇ ਰੁਕ ਜਾਂਦੀ ਹੈ ਤੇ ਅੱਗੇ ਸੀਟ ਤੇ ਬੈਠਾ ਇੱਕ ਆਦਮੀ ਬਜ਼ੁਰਗ ਔਰਤ ਨਾਲ ਗੱਲਬਾਤ ਸ਼ੁਰੂ ਕਰਦਾ ਹੈ ਤੇ ਇੰਨੇ ਨੂੰ ਪਿੱਛੇ ਸੀਟ ਤੇ ਇੱਕ ਔਰਤ ਬੈਠੀ ਹੁੰਦੀ ਹੈ ਜੋ ਹਾਸੇ ਮਖੌਲ ਚ ਬਜ਼ੁਰਗ ਔਰਤ ਦੇ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ ਤੇ ਆਖਿਰ ਗੱਡੀ ਚੋਂ ਉਤਰ ਕੇ ਬਜ਼ੁਰਗ ਮਹਿਲਾ ਨੂੰ ਮਿਲਣ ਦੀ ਕੋਸ਼ਿਸ਼ ਕਰਦੀ ਹੈ ਤੇ ਕਹਿੰਦੀ ਹੈ ਤੁਸੀਂ ਸਾਡੀ ਜਾਣ ਪਹਿਛਾਣਦੇ ਹੋ ਮੈਂ ਤੁਹਾਨੂੰ ਪਛਾਣ ਲਿਆ ਹੈ ਇੰਨਾ ਕਹਿ ਕੇ ਉਹ ਬਜ਼ੁਰਗ ਔਰਤ ਨੂੰ ਜੱਫੀ ਪਾਉਂਦੀ ਹੈ ਤੇ ਮੁੜ ਆਪਣੀ ਗੱਡੀ ਵਿੱਚ ਬੈਠ ਜਾਂਦੀ ਹੈ।

ਉਸ ਤੋਂ ਬਾਅਦ ਉਹ ਮਹਿਲਾ ਬਜ਼ੁਰਗ ਨੂੰ ਕਹਿੰਦੇ ਹੈ ਕਿ ਤੁਸੀਂ ਆਪਣੇ ਘਰ ਵਿੱਚੋਂ ਸਾਨੂੰ ਪਾਣੀ ਲਿਆ ਕੇ ਦਿਓ ਅਸੀਂ ਪਾਣੀ ਪੀਣਾ ਹੈ ਪਰ ਅਸੀਂ ਅੰਦਰ ਨਹੀਂ ਆਣਾ ਹੈ ਸਾਨੂੰ ਪਾਣੀ ਲਿਆ ਕੇ ਦਿਓ ਅਸੀਂ ਇੱਥੇ ਹੀ ਬੈਠ ਕੇ ਪਾਣੀ ਪੀ ਲੈਣਾ ਹੈ ਅਸੀਂ ਅੱਗੇ ਜਾਣਾ ਹੈ ਸਾਨੂੰ ਕਾਹਲੀ ਹੈ ਇਹ ਸੁਣ ਕੇ ਜਦੋਂ ਬਜ਼ੁਰਗ ਔਰਤ ਆਪਣੇ ਘਰ ਵੱਲ ਨੂੰ ਪਾਣੀ ਲੈਣ ਲਈ ਮੁੜਦੀ ਹੈ ਤੇ ਆਪਣੇ ਗੇਟ ਕੋਲ ਪਹੁੰਚਦੀ ਹੈ ਇਨੇ ਨੂੰ ਉਹਨਾਂ ਲੁਟੇਰਿਆਂ ਵੱਲੋਂ ਗੱਡੀ ਸਟਾਰਟ ਕਰਕੇ ਗੱਡੀ ਭਜਾ ਲਈ ਜਾਂਦੀ ਹੈ ਤੇ ਉਹ ਲੁਟੇਰੇ ਉਥੋਂ ਰਫੂ ਚੱਕਰ ਹੋ ਜਾਂਦੇ ਹਨ,ਬਜ਼ੁਰਗ ਔਰਤ ਦੇ ਦਸਣ ਮੁਤਾਬਕ ਜਦੋਂ ਉਹ ਘਰ ਦੇ ਅੰਦਰ ਆ ਜਾਂਦੀ ਹੈ।

ਤਾਂ ਉਸ ਨੂੰ 10 ਮਿੰਟ ਤੋਂ ਬਾਅਦ ਜਾ ਕੇ ਪਤਾ ਲੱਗਦਾ ਹੈ ਕਿ ਉਸ ਦੀ ਬਾਂਹ ਦੇ ਵਿੱਚੋਂ 2 ਸੋਨੇ ਦੀਆਂ ਚੂੜੀਆਂ ਗਾਇਬ ਹਨ ਤੇ ਜਦੋ ਨੂੰ ਉਹ ਬਾਹਰ ਆ ਕੇ ਦੁਬਾਰਾ ਦੇਖਦੀ ਹੈ ਤੇ ਰੋਲਾ ਪਾਉਂਦੀ ਹੈ ਉਦੋਂ ਤੱਕ ਲੁਟੇਰੇ ਉਸ ਥਾਂ ਤੋਂ ਰਫੂ ਚੱਕਰ ਹੋ ਜਾਂਦੇ ਹਨ ਇਸ ਤੋਂ ਬਾਅਦ ਬਜ਼ੁਰਗ ਔਰਤ ਆਪਣੇ ਪੁੱਤਰ ਨੂੰ ਫੋਨ ਕਰਦੀ ਹੈ ਤੇ ਉਸ ਨੂੰ ਉੱਥੇ ਬੁਲਾਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਸਟੇਸ਼ਨ ਜਾ ਕੇ ਇਹ ਸਾਰੀ ਘਟਨਾ ਸਬੰਧੀਤ ਜਾਣਕਾਰੀ ਦਿੱਤੀ ਜਾਂਦੀ ਹੈ। ਉਹਨਾਂ ਦੇ ਦੱਸਣ ਮੁਤਾਬਿਕ ਪੁਲਿਸ ਵੱਲੋਂ ਵੀ ਉੱਥੇ ਆ ਕੇ ਜਾਇਜ਼ਾ ਲੈ ਲਿਆ ਗਿਆ ਹੈ। ਆਖਿਰਕਾਰ ਇਹ ਨੰਗਲ ਵਿੱਚ ਲਗਾਤਾਰ ਤੀਜੇ ਦਿਨ ਤੀਜੀ ਲੁੱਟ ਹੈ ਤੇ ਪੁਲਿਸ ਨੇ ਕਿਉਂ ਚੁੱਪੀ ਸਾਧੀ ਹੋਈ ਤੇ ਕਿਉਂ ਲੁਟੇਰੇ ਪੁਲਿਸ ਦੀ ਪਹੁੰਚ ਤੋ ਦੂਰ ਹਨ ਇਹ ਸਵਾਲ ਅਹਿਮ ਬਣਿਆ ਹੋਇਆ ਹੈ ।

LEAVE A REPLY

Please enter your comment!
Please enter your name here