ਪੁਲਿਸ ਨੇ ਬੀਤੇ ਦਿਨੀਂ ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਤੁੰਗ ਵਿਖੇ ਤੀਹਰਾ ਕਤਲ ਦਾ ਮਾਮਲਾ ਸੁਲਝਾ ਲਿਆ ਹੈ,ਮੁੱਖ ਦੋਸ਼ੀ ਕਾਬੂ

0
112
ਪੁਲਿਸ ਨੇ ਬੀਤੇ ਦਿਨੀਂ ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਤੁੰਗ ਵਿਖੇ ਤੀਹਰਾ ਕਤਲ ਦਾ ਮਾਮਲਾ ਸੁਲਝਾ ਲਿਆ ਹੈ,ਮੁੱਖ ਦੋਸ਼ੀ ਕਾਬੂ

Sada Channel News:-

Tarn Taran,22 Nov,(Sada Channel News):- ਪੁਲਿਸ (Police) ਨੇ ਬੀਤੇ ਦਿਨੀਂ ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਤੁੰਗ ਵਿਖੇ ਤੀਹਰਾ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਫੜੇ ਗਏ ਵਿਅਕਤੀ ਦੀ ਪਹਿਚਾਣ ਮਨਪ੍ਰੀਤ ਸਿੰਘ ਵਾਸੀ ਸ਼ਾਹ ਪੀਣੀ ਰਾਜਸਥਾਨ ਵੱਜੋਂ ਹੋਈ ਹੈ,ਜਾਣਕਾਰੀ ਅਨੁਸਾਰ ਦੋਸ਼ੀ ਮਨਪ੍ਰੀਤ ਸਿੰਘ ਐਨ ਡੀ ਪੀ ਐਸ ਐਕਟ (NDPS Act) ਅਧੀਨ ਦਰਜ ਕੇਸ ਵਿੱਚ ਜੇਲ੍ਹ ਤੋ ਜ਼ਮਾਨਤ ਉਤੇ ਬਾਹਰ ਆਇਆ ਸੀ,ਪੁਲਿਸ (Police) ਨੇ ਦੋਸ਼ੀ ਕੋਲੋ ਸਾਢੇ ਪੰਜ ਲੱਖ ਰੁਪਏ ਦੀ ਨਕਲੀ ਭਾਰਤੀ ਕਰੰਸੀ (Fake Indian Currency), ਇਹ ਰਾਇਫਲ,ਇਕ ਦੇਸੀ ਕੱਟਾ ਅਤੇ ਖਿਡੋਣਾ ਪਿਸਟਲ ਹੋਇਆ ਬ੍ਰਾਮਦ ਕੀਤਾ ਹੈ। 

ਪੁਲਿਸ ਨੇ ਦੋਸ਼ੀ ਦੀ ਗ੍ਰਿਫਤਾਰੀ ਤੋ ਬਾਅਦ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ,ਦੱਸ ਦਈਏ ਕਿ ਦੋਸ਼ੀ ਦੇ ਰਾਜਸਥਾਨ ਵਿਖੇ ਫਰਾਰ ਹੋਣ ਦੇ ਲੱਗੇ ਹੋਏ ਸੀ,ਪੋਸਟਰ ਅਤੇ 20 ਹਜ਼ਾਰ ਦਾ ਇਨਾਮ ਉੱਪਰ ਰੱਖਿਆ ਗਿਆ ਸੀ,ਬੀਤੀ 8 ਨਵਬੰਰ ਨੂੰ ਪਤੀ ਪਤਨੀ ਅਤੇ ਭਰਜਾਈ ਦੀ ਅਣਪਛਾਤੇ ਵਿਅਕਤੀਆ ਵੱਲੋਂ ਕਤਲ ਕਰ ਦਿੱਤਾ ਗਿਆ ਸੀ,ਦੋਵੇਂ ਔਰਤਾਂ ਲਖਵਿੰਦਰ ਕੌਰ ਅਤੇ ਸੀਤਾ ਕੌਰ ਇਕ ਕਮਰੇ ਵਿਚ ਜਦੋਂਕਿ ਇਕਬਾਲ ਸਿੰਘ ਦੀ ਲਾਸ਼ ਵੱਖਰੇ ਕਮਰੇ ਵਿਚੋਂ ਮਿਲੀ,ਤਿੰਨਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸਨ,ਮੂੰਹ ਸਮੇਤ ਪੂਰੇ ਚਿਹਰੇ ‘ਤੇ ਟੇਪ ਚਿਪਕਾਈ ਗਈ ਸੀ।

LEAVE A REPLY

Please enter your comment!
Please enter your name here