ਅਮਰੀਕੀ ਫੌਜ ਦਾ ਏਅਰਕ੍ਰਾਫਟ Osprey ਜਾਪਾਨ ਕੋਲ ਹੋਇਆ ਕ੍ਰੈਸ਼,ਏਅਰਕ੍ਰਾਫਟ ਵਿਚ 8 ਕਰੂ ਮੈਂਬਰ ਸਵਾਰ ਸਨ

0
105
ਅਮਰੀਕੀ ਫੌਜ ਦਾ ਏਅਰਕ੍ਰਾਫਟ Osprey ਜਾਪਾਨ ਕੋਲ ਹੋਇਆ ਕ੍ਰੈਸ਼,ਏਅਰਕ੍ਰਾਫਟ ਵਿਚ 8 ਕਰੂ ਮੈਂਬਰ ਸਵਾਰ ਸਨ

Sada Channel News:-

Japan,30 Nov,(Sada Channel News):- ਜਾਪਾਨ ਵਿਚ ਅਮਰੀਕਾ ਦਾ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ,ਜਾਪਾਨ ਦੇ ਕੋਸਟ ਗਾਰਡ ਨੇ ਦੱਸਿਆ ਕਿ ਉਸ ਨੂ ਕਾਗੋਸ਼ਿਮਾ ਪ੍ਰੀਫੈਕਚਰ ਵਿਚ ਯਾਕੁਸ਼ਿਮਾ ਦੀਪ ਕੋਲ ਸਮੁੰਦਰ ਕਿਨਾਰੇ ਅਮਰੀਕਾ ਦੇ ਓਸਪ੍ਰੇਅ ਫੌਜ ਜਹਾਜ਼ (Osprey Military Aircraft) ਦੇ ਕ੍ਰੈਸ਼ ਹੋਣ ਦੀ ਖਬਰ ਮਿਲੀ ਹੈ,ਦੱਸਿਆ ਗਿਆ ਹੈ ਕਿ ਏਅਰਕ੍ਰਾਫਟ (Aircraft) ਵਿਚ 8 ਕਰੂ ਮੈਂਬਰ ਸਵਾਰ ਸਨ,ਜਾਣਕਾਰੀ ਮੁਤਾਬਕ ਕੋਸਟ ਗਾਰਡ ਨੂੰ ਜਹਾਜ਼ ਦੇ ਕ੍ਰੈਸ਼ ਹੋਣ ਦੀ ਜਾਣਕਾਰੀ ਸਥਾਨਕ ਸਮੇਂ ਮੁਤਾਬਕ 2.45 ਵਜੇ ਮਿਲੀ,ਕੋਸਟ ਗਾਰਡ ਇਸਕ੍ਰੈਸ਼ (Coast Guard Crash) ਦੀ ਜਾਂਚ ਕਰ ਰਿਹਾ ਹੈ,ਜਾਪਾਨੀ ਮੀਡੀਆ ਨੇ ਕਿਹਾ ਕਿ ਘਟਨਾ ਵਿਚ ਇਕ ਸ਼ਖਸ ਨੂੰ ਸਥਾਨਕ ਮਛੇਰਿਆਂ ਨੇ ਲੱਭਿਆ ਹੈ,ਇਹ ਮਛੇਰੇ ਫਿਲਹਾਲ ਸਰਚ ਆਪ੍ਰੇਸ਼ਨ ਵਿਚ ਕੋਸਟ ਗਾਰਡਸ (Coast Guards) ਦੀ ਮਦਦ ਕਰ ਰਹੇ ਹਨ,ਹਾਲਾਂਕਿ ਬਾਕੀਆਂ ਦੀ ਭਾਲ ਜਾਰੀ ਹੈ,ਦੱਸ ਦੇਈਏ ਕਿ ਅਮਰੀਕਾ ਦਾ ਓਸਪ੍ਰੇਅ ਏਅਰਕ੍ਰਾਫਟ (Osprey Aircraft) ਬੀਤੇ ਕੁਝ ਸਮੇਂ ਤੋਂ ਕਈ ਹਾਦਸਿਆਂ ਵਿਚ ਸ਼ਾਮਲ ਰਿਹਾ ਹੈ,ਇਸੇ ਸਾਲ ਅਗਸਤ ਵਿਚ ਆਸਟ੍ਰੇਲੀਆ ਵਿਚ ਫੌਜੀ ਅਭਿਆਸ ਦੌਰਾਨ ਵੀ ਇਕ ਓਸਪ੍ਰੇਅ ਜਹਾਜ਼ ਕ੍ਰੈਸ਼ (Osprey Plane Crash) ਹੋਇਆ ਸੀ,ਇਸ ਵਿਚ ਇਕ ਅਮਰੀਕੀ ਫੌਜ ਦੀ ਮੌਤ ਹੋਈ ਸੀ ਤੇ ਕਈ ਹੋਰ ਗੰਭੀਰ ਜ਼ਖਮੀ ਹੋਏ ਸਨ।

LEAVE A REPLY

Please enter your comment!
Please enter your name here