ਮਾਨਸਾ ਦੇ ਰਮਨਦੀਪ ਸਿੰਘ ਬਣੇ ਆਰਮੀ ਲੈਫਟੀਨੈਂਟ

0
61
ਮਾਨਸਾ ਦੇ ਰਮਨਦੀਪ ਸਿੰਘ ਬਣੇ ਆਰਮੀ ਲੈਫਟੀਨੈਂਟ

Sada Channel News:-

Mansa,30 Nov,(Sada Channel News):- ਜਿੱਥੇ ਮਾਨਸਾ ਦੇ ਨੌਜਵਾਨ ਹਰ ਖੇਤਰ ‘ਚ ਤਰੱਕੀ ਕਰਕੇ ਮਾਨਸਾ (Mansa) ਦਾ ਨਾਂ ਰੌਸ਼ਨ ਕਰ ਰਹੇ ਹਨ,ਉੱਥੇ ਹੀ ਮਾਨਸਾ ਦੇ ਰਮਨਦੀਪ ਸਿੰਘ ਨੇ ਸਖ਼ਤ ਮਿਹਨਤ ਕਰਕੇ ਲੈਫਟੀਨੈਂਟ (Lieutenant) ਬਣ ਕੇ ਮਾਨਸਾ (Mansa) ਦਾ ਨਾਂ ਉੱਚਾ ਕੀਤਾ ਹੈ,ਰਮਨਦੀਪ ਸਿੰਘ ਨੇ UPSC NDA ਪਾਸ ਕਰਕੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਦਾ ਅਹੁਦਾ ਹਾਸਲ ਕੀਤਾ ਹੈ,ਰਮਨਦੀਪ ਸਿੰਘ ਨੇ ਗਾਂਧੀ ਸੀਨੀਅਰ ਸੈਕੰਡਰੀ ਸਕੂਲ,ਮਾਨਸਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ,ਫਿਰ ਉਸ ਨੇ ਪੰਜਾਬੀ ਯੂਨੀਵਰਸਿਟੀ,ਪਟਿਆਲਾ ਤੋਂ ਅਗਲੀ ਪੜ੍ਹਾਈ ਕੀਤੀ,ਲੈਫਟੀਨੈਂਟ (Lieutenant) ਬਣੇ ਰਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਰਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਸੁਪਨਾ ਵੱਡਾ ਅਫਸਰ ਬਣਨ ਦਾ ਸੀ।

ਜਿਸ ਕਾਰਨ ਉਹ ਭਾਰਤੀ ਸੇਵਾ ਵਿੱਚ ਸਿਪਾਹੀ ਦੇ ਰੂਪ ਵਿੱਚ ਭਰਤੀ ਹੋ ਗਿਆ ਸੀ,ਪਰ ਇਸ ਦੌਰਾਨ ਉਸਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਆਪਣੀ ਪੜ੍ਹਾਈ ਦੌਰਾਨ ਹੀ ਉਸਨੇ UPSC ਦੀ ਪ੍ਰੀਖਿਆ ਦਿੱਤੀ,ਇਸ ਇਮਤਿਹਾਨ ਰਾਹੀਂ ਹੀ ਉਸ ਨੇ ਲੈਫਟੀਨੈਂਟ (Lieutenant) ਦਾ ਅਹੁਦਾ ਹਾਸਲ ਕੀਤਾ ਹੈ,ਰਮਨਦੀਪ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਕਿਤੇ ਪਹੁੰਚਣਾ ਚਾਹੁੰਦੇ ਹਾਂ ਤਾਂ ਸਾਨੂੰ ਲਗਾਤਾਰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ,ਰਮਨਦੀਪ ਸਿੰਘ ਨੇ ਦੱਸਿਆ ਕਿ ਹਰ ਵਾਰ ਉਸ ਨੂੰ ਪਰਿਵਾਰ ਅਤੇ ਦੋਸਤਾਂ ਤੋਂ ਹੌਸਲਾ ਮਿਲਿਆ,ਜਿਸ ਕਾਰਨ ਅੱਜ ਉਹ ਲੈਫਟੀਨੈਂਟ (Lieutenant) ਬਣ ਕੇ ਮਾਨਸਾ ਸਥਿਤ ਆਪਣੇ ਘਰ ਪਹੁੰਚ ਗਿਆ ਹਾਂ।

ਰਮਨਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਦੀ ਭੈਣ ਨੇ ਵੀ ਉਸਦੇ ਹਰ ਕਦਮ ਵਿੱਚ ਉਸਦਾ ਬਹੁਤ ਸਾਥ ਦਿੱਤਾ ਅਤੇ ਉਹ ਉਸਦੀ ਸਫਲਤਾ ਦਾ ਸਮਰਥਨ ਉਸਦੇ ਪਰਿਵਾਰ ਅਤੇ ਦੋਸਤਾਂ ਨੂੰ ਦੇਣਾ ਚਾਹੁੰਦਾ ਹੈ,ਰਮਨਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਨੌਜਵਾਨ ਪੀੜ੍ਹੀ ਜੋ ਵਿਦੇਸ਼ ਜਾ ਕੇ ਪੈਸਾ ਕਮਾਉਣਾ ਚਾਹੁੰਦੀ ਹੈ,ਉਸ ਨੂੰ ਰੋਕਿਆ ਜਾਵੇ ਕਿਉਂਕਿ ਜੇਕਰ ਪੰਜਾਬ ਦਾ ਹਰ ਨੌਜਵਾਨ ਬਾਹਰ ਚਲਾ ਗਿਆ ਤਾਂ ਪੰਜਾਬ ‘ਚ ਕੰਮ ਕੌਣ ਕਰੇਗਾ,ਰਮਨਦੀਪ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਰੇ ਨੌਜਵਾਨ ਸਖ਼ਤ ਮਿਹਨਤ ਕਰਨ ਅਤੇ ਸਖ਼ਤ ਮਿਹਨਤ ਕਰਕੇ ਚੰਗੇ ਮੁਕਾਮ ‘ਤੇ ਪਹੁੰਚਣ ਜਿਸ ਨਾਲ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਹੋਵੇ।

LEAVE A REPLY

Please enter your comment!
Please enter your name here