ਪਹਿਲੀ ਵਾਰ ਸੂਬੇ ਦਾ ਮਾਲੀਆ ਹੋਇਆ 25,000 ਕਰੋੜ,ਜੀਐਸਟੀ ਤੋਂ ਸਰਕਾਰ ਨੂੰ ਹੋਇਆ 16.61 ਫੀਸਦੀ ਵਾਧਾ

0
77
ਪਹਿਲੀ ਵਾਰ ਸੂਬੇ ਦਾ ਮਾਲੀਆ ਹੋਇਆ 25,000 ਕਰੋੜ,ਜੀਐਸਟੀ ਤੋਂ ਸਰਕਾਰ ਨੂੰ ਹੋਇਆ 16.61 ਫੀਸਦੀ ਵਾਧਾ

Sada Channel News:-

Chandigarh,03 Dec,(Sada Channel News):- ਵਿੱਤੀ ਸਾਲ 2023-24 ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਨਵੰਬਰ ਤੱਕ ਮਾਲ ਅਤੇ ਸੇਵਾ ਕਰ (ਜੀਐਸਟੀ) (GST) ਤੋਂ ਪ੍ਰਾਪਤੀਆਂ ਵਿੱਚ ਰਾਜ ਨੇ 16.61 ਫੀਸਦੀ ਅਤੇ ਆਬਕਾਰੀ ਮਾਲੀਏ ਵਿੱਚ 11.45 ਪ੍ਰਤੀਸ਼ਤ ਵਾਧਾ ਦਰਜ ਕੀਤਾ ਹੈ,ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀ,ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2022-23 ਦੌਰਾਨ ਨਵੰਬਰ ਤੱਕ ਸੂਬੇ ਦੀ ਸ਼ੁੱਧ ਜੀ.ਐੱਸ.ਟੀ. (GST) ਪ੍ਰਾਪਤੀ 11967.76 ਕਰੋੜ ਰੁਪਏ ਸੀ,ਜਦਕਿ ਚਾਲੂ ਵਿੱਤੀ ਸਾਲ ਦੌਰਾਨ ਸੂਬੇ ਦੀ ਕੁੱਲ ਜੀ.ਐੱਸ.ਟੀ. ਪ੍ਰਾਪਤੀ 13955.38 ਕਰੋੜ ਰੁਪਏ ਹੈ।

ਇਸ ਤਰ੍ਹਾਂ ਕੁੱਲ ਜੀਐਸਟੀ (GST) ਪ੍ਰਾਪਤੀਆਂ ਵਿੱਚ ਕੁੱਲ 1987.62 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ,ਆਬਕਾਰੀ ਤੋਂ ਪ੍ਰਾਪਤ ਹੋਏ ਮਾਲੀਏ ਦੇ ਅੰਕੜਿਆਂ ਦਾ ਖੁਲਾਸਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਨਵੰਬਰ ਤੱਕ ਆਬਕਾਰੀ ਤੋਂ ਕੁੱਲ ਮਾਲੀਆ 5947.47 ਕਰੋੜ ਰੁਪਏ ਰਿਹਾ ਹੈ,ਜਦੋਂ ਕਿ ਵਿੱਤੀ ਸਾਲ 2022-23 ਦੇ ਪਹਿਲੇ ਅੱਠ ਮਹੀਨਿਆਂ ਵਿੱਚ ਕੁੱਲ ਜੀਐਸਟੀ (GST) ਮਾਲੀਆ 5336.61 ਕਰੋੜ ਰੁਪਏ ਸੀ,ਇਸ ਤਰ੍ਹਾਂ ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ ਕੁੱਲ 610.86 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ,ਉਨ੍ਹਾਂ ਕਿਹਾ ਕਿ ਨਵੰਬਰ ਤੱਕ ਵੈਟ,ਸੀਐਸਟੀ, ਜੀਐਸਟੀ,ਪੀਐਸਡੀਟੀ ਅਤੇ ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ 13.89 ਫੀਸਦੀ ਦਾ ਸ਼ੁੱਧ ਵਾਧਾ ਹੋਇਆ ਹੈ।

LEAVE A REPLY

Please enter your comment!
Please enter your name here