ਪੰਜਾਬ ਸਰਕਾਰ ਨੇ ਨਾਲਾਗੜ੍ਹ ਜਾਣ ਲਈ ਨਵੀਂ ਸੜਕ ਨੂੰ ਦਿੱਤੀ ਮਨਜ਼ੂਰੀ

0
213
ਪੰਜਾਬ ਸਰਕਾਰ ਨੇ ਨਾਲਾਗੜ੍ਹ ਜਾਣ ਲਈ ਨਵੀਂ ਸੜਕ ਨੂੰ ਦਿੱਤੀ ਮਨਜ਼ੂਰੀ

Sada Channel News:-

Chandigarh,06 Dec,(Sada Channel News):- ਪੰਜਾਬ ਸਰਕਾਰ (Punjab Govt) ਨੇ ਮੋਹਾਲੀ (Mohali) ਦੇ ਨਿਊ ਚੰਡੀਗੜ੍ਹ (New Chandigarh) ਦੇ ਸਿਸਵਾਂ ਟੀ ਪੁਆਇੰਟ (Siswan T Point) ‘ਤੋਂ ਇੱਕ ਨਵੀਂ ਸੜਕ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ,ਇਸ ਸੜਕ ਦੇ ਬਣਨ ਨਾਲ ਚੰਡੀਗੜ੍ਹ ‘ਤੋਂ ਨਾਲਾਗੜ੍ਹ (Nalagarh) ਜਾਣ ਵਾਲੇ ਲੋਕਾਂ ਨੂੰ ਕਾਫੀ ਲਾਭ ਮਿਲੇਗਾ,ਇਸ ਨਾਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਜਾਮ ‘ਤੋਂ ਰਾਹਤ ਮਿਲੇਗੀ,ਉੱਥੇ ਹੀ ਸੜਕ ਬਣਨ ਨਾਲ ਦੂਰੀ ਵੀ ਘਟੇਗੀ।

ਦੱਸ ਦੇਈਏ ਕਿ ਨਾਲਾਗੜ੍ਹ ਇੰਡਸਟਰੀਅਲ ਖੇਤਰ (Nalagarh Industrial Area) ਹੋਣ ਕਾਰਨ ਚੰਡੀਗੜ੍ਹ ‘ਤੋਂ ਕਈ ਵਪਾਰੀ ਅਤੇ ਕਰਮਚਾਰੀ ਜਰ ਰੋਜ਼ ਨਾਲਾਗੜ੍ਹ ਜਾਂਦੇ ਹਨ,ਨਾਲਾਗੜ੍ਹ ਵਿੱਚ ਕਈ ਵਪਾਰੀਆਂ ਨੇ ਆਪਣੀ ਫੈਕਟਰੀਆਂ ਲਗਾਈਆਂ ਹੋਈਆਂ ਹਨ,ਉਨ੍ਹਾਂ ਫੈਕਟਰੀਆਂ ‘ਚ ਕੰਮ ਕਰਨ ਲਈ ਕਈ ਸਟਾਫ ਚੰਡੀਗੜ੍ਹ ‘ਤੋਂ ਜਾਂਦੇ ਹਨ,ਇਨ੍ਹਾਂ ‘ਤੋਂ ਇਲਾਵਾ ਫੈਕਟਰੀਆਂ ‘ਤੋਂ ਚੰਡੀਗੜ੍ਹ (Chandigarh) ‘ਚ ਸਾਮਾਨ ਲਿਆਉਣ ਵਾਲੇ ਕਈ ਲੋਕ ਹਰ ਰੋਜ਼ ਅਪ-ਡਾਊਨ ਕਰਦੇ ਹਨ।

LEAVE A REPLY

Please enter your comment!
Please enter your name here