ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੰਸਦ ਵਿੱਚ ਪਰਾਲੀ ਦੇ ਮੁੱਦੇ ਨੂੰ ਚੁੱਕਿਆ

0
104
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੰਸਦ ਵਿੱਚ ਪਰਾਲੀ ਦੇ ਮੁੱਦੇ ਨੂੰ ਚੁੱਕਿਆ

Sada Chanenl News:-

New Delhi,08 Dec,(Sada Chanenl News):- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ (Rajya Sabha Member Sandeep Pathak) ਨੇ ਸੰਸਦ ਵਿੱਚ ਪਰਾਲੀ (Straw) ਦੇ ਮੁੱਦੇ ਨੂੰ ਚੁੱਕਿਆ,ਸਾਂਸਦ ਸੰਦੀਪ ਪਾਠਕ ਨੇ ਕੇਂਦਰੀ ਸਰਕਾਰ ਨੂੰ ਸੂਬਾ ਸਰਕਾਰ ਦਾ ਸਹਿਯੋਗ ਕਰ ਇਸਦਾ ਹੱਲ ਕੱਢਣ ਦੀ ਗੱਲ ਕਹੀ ਹੈ,ਸਾਂਸਦ ਪਾਠਕ ਨੇ ਪ੍ਰਸ਼ਨ-ਉੱਤਰ ਕਾਲ ਦੌਰਾਨ ਇਸ ਮੁੱਦੇ ਨੂੰ ਚੁੱਕਿਆ,ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੰਸਦ ਵਿੱਚ ਕਿਹਾ ਕਿ ਪਰਾਲੀ ਸਾੜਨ (Burning Stubble) ਦੇ ਲਈ ਅਸੀਂ ਕਿਸਾਨਾਂ ਨੂੰ ਦੋਸ਼ੀ ਠਹਿਰਾਉਂਦੇ ਹਾਂ,ਜਦਕਿ ਕੋਈ ਕਿਸਾਨ ਸ਼ੌਂਕ ਨਾਲ ਨਹੀਂ ਬਲਕਿ ਮਜ਼ਬੂਰੀ ਵਿੱਚ ਪਰਾਲੀ ਸਾੜਦਾ ਹੈ,ਇਸਦੇ ਲਈ ਸਪੱਸ਼ਟ ਤੌਰ ‘ਤੇ ਸਰਕਾਰਾਂ ਜ਼ਿੰਮੇਵਾਰ ਹਨ,ਪਰਾਲੀ ਸਾੜਨ (Burning Stubble) ਤੋਂ ਰੋਕਣ ਦਾ ਸਭ ਤੋਂ ਵੱਡਾ ਹੱਲ ਇਹ ਹੈ ਕਿ ਸਰਕਾਰ ਕਿਸਾਨਾਂ ਨੂੰ ਉਚਿਤ ਵਿੱਤੀ ਮਦਦ ਦੇਵੇ,ਪੰਜਾਬ ਸਰਕਾਰ (Punjab Govt) ਨੇ ਸੂਬੇ ਦੇ ਕਿਸਾਨਾਂ ਨੂੰ ਪਰਾਲੀ ਦੇ ਲਈ 1000 ਰੁਪਏ ਪ੍ਰਤੀ ਏਕੜ ਦੇਣ ਦਾ ਪ੍ਰਸਤਾਵ ਦਿੱਤਾ ਹੈ ਤੇ ਕੇਂਦਰ ਤੋਂ ਇਸਦੇ ਲਈ 1500 ਰੁਪਏ ਪ੍ਰਤੀ ਏਕੜ ਦੇਣ ਦੀ ਅਪੀਲ ਕੀਤੀ ਹੈ,ਜੇਕਰ ਕੇਂਦਰ ਪੰਜਾਬ ਸਰਕਾਰ (Punjab Govt) ਦੀ ਗੱਲ ਮੰਨ ਲਵੇ ਤਾਂ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮਿਲ ਸਕੇਗਾ ਤੇ ਇਸ ਸਮੱਸਿਆ ਦਾ ਜਲਦੀ ਹੱਲ ਹੋ ਸਕੇਗਾ।

LEAVE A REPLY

Please enter your comment!
Please enter your name here