ਭਾਜਪਾ ਨੇ ਰਾਜਸਥਾਨ ਦੇ ਸੀਐੱਮ ਦੇ ਨਾਂ ਦਾ ਐਲਾਨ

0
80
ਭਾਜਪਾ ਨੇ ਰਾਜਸਥਾਨ ਦੇ ਸੀਐੱਮ ਦੇ ਨਾਂ ਦਾ ਐਲਾਨ

Sada Channel News:-

Rajasthan,12 Dec,(Sada Channel News):- ਭਾਜਪਾ ਨੇ ਰਾਜਸਥਾਨ ਦੇ ਸੀਐੱਮ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ,ਰਾਜਸਥਾਨ ਦੇ ਅਗਲੇ ਸੀਐੱਮ ਭਜਨਲਾਲ ਸ਼ਰਮਾ (CM Bhajanlal Sharma) ਹੋਣਗੇ,ਉਹ ਸਾਂਗਨੇਰ ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੇ ਹਨ,ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਨਾਂ ਦਾ ਪ੍ਰਸਤਾਵ ਵਸੁੰਧਰਾ ਰਾਜੇ ਨੇ ਰੱਖਿਆ। ਭਜਨ ਲਾਲ ਸ਼ਰਮਾ ਮੂਲ ਤੌਰ ਤੋਂ ਭਰਤਪੁਰ ਦੇ ਰਹਿਣਵਾਲੇ ਹਨ। ਫਿਲਹਾਲ ਉਹ ਸੂਬੇ ਦੇ ਮਹਾਮੰਤਰੀ ਦੇ ਅਹੁਦੇ ‘ਤੇ ਵੀ ਸਨ। ਇਸ ਦੇ ਨਾਲ ਹੀ ਦੀਆ ਕੁਮਾਰੀ ਤੇ ਪ੍ਰੇਮਚੰਦ ਬੈਰਵਾ ਉਪ ਮੁੱਖ ਮੰਤਰੀ ਹੋਣਗੇ ਤੇ ਵਾਸੁਦੇਵ ਦੇਵਨਾਨੀ ਵਿਧਾਨ ਸਭਾ ਸਪੀਕਰ ਹੋਣਗੇ। ਭਾਜਪਾ ਨੇ ਤਿੰਨੋਂ ਵੱਡੇ ਅਹੁਦੇ ਜੈਪੁਰ ਨੂੰ ਹੀ ਦਿੱਤੇ ਹਨ।

LEAVE A REPLY

Please enter your comment!
Please enter your name here