ਪੀਐੱਮ ਨਰਿੰਦਰ ਮੋਦੀ ਦੇ ਨਾਂ ਇਕ ਹੋਰ ਰਿਕਾਰਡ,ਯੂਟਿਊਬ ਚੈਨਲ ‘ਤੇ 2 ਕਰੋੜ ਸਬਸਕ੍ਰਾਈਬਰਸ ਵਾਲੇ ਬਣੇ ਦੁਨੀਆ ਦੇ ਪਹਿਲੇ ਨੇਤਾ

0
75
ਪੀਐੱਮ ਨਰਿੰਦਰ ਮੋਦੀ ਦੇ ਨਾਂ ਇਕ ਹੋਰ ਰਿਕਾਰਡ,ਯੂਟਿਊਬ ਚੈਨਲ ‘ਤੇ 2 ਕਰੋੜ ਸਬਸਕ੍ਰਾਈਬਰਸ ਵਾਲੇ ਬਣੇ ਦੁਨੀਆ ਦੇ ਪਹਿਲੇ ਨੇਤਾ

Sada Channel News:-

New Delhi,26 Dec,(Sada Channel News):- ਲੋਕਪ੍ਰਿਯਤਾ ਦੇ ਮਾਮਲੇ ਵਿਚ ਦੁਨੀਆ ਵਿਚ ਸਿਖਰ ‘ਤੇ ਬੈਠੇ ਪੀਐੱਮ ਨਰਿੰਦਰ ਮੋਦੀ ਨੇ ਹੁਣ ਇਕ ਹੋਰ ਨਵਾਂ ਰਿਕਾਰਡ ਆਪਣੇ ਨਾਂ ਕੀਤਾ ਹੈ,ਪੀਐੱਮ ਮੋਦੀ ਵਿਸ਼ਵ ਦੇ ਪਹਿਲੇ ਅਜਿਹੇ ਨੇਤਾ ਬਣ ਗਏ ਹਨ ਜਿਨ੍ਹਾਂ ਦਾ ਯੂਟਿਊਬ ਚੈਨਲ 2 ਕਰੋੜ ਸਬਸਕ੍ਰਾਈਬਰਸ ਤੱਕ ਪਹੁੰਚਿਆ ਹੈ,ਮਤਲਬ ਪੀਐੱਮ ਮੋਦੀ ਦੇ ਯੂਟਿਊਬ ਚੈਨਲ ‘ਤੇ 20 ਲੱਖ ਤੋਂ ਵੀ ਜ਼ਿਆਦਾ ਲੋਕ ਜੁੜੇ ਹਨ,ਇਸ ਯੂਟਿਊਬ ਚੈਨਲ (YouTube Channel) ‘ਤੇ ਪੀਐੱਮ ਮੋਦੀ ਦੇ ਸੰਬੋਧਨਾਂ ਦੀ ਵੀਡੀਓਜ਼ ਅਪਲੋਡ (Upload Videos) ਕੀਤੀ ਜਾਂਦੀ ਹੈ,ਨਾਲ ਹੀ ਲਾਈਵ ਪ੍ਰਸਾਰਣ ਵੀ ਇਸ ਚੈਨਲ ‘ਤੇ ਦੇਖਣ ਨੂੰ ਮਿਲ ਜਾਂਦਾ ਹੈ,ਪੀਐੱਮ ਮੋਦੀ ਦੇਸ਼-ਦੁਨੀਆ ਵਿਚ ਜਿਥੇ ਵੀ ਕਿਸੇ ਪ੍ਰੋਗਰਾਮ ਵਿਚ ਸ਼ਾਮਲ ਹੁੰਦੇ ਹਨ ਉਥੋਂ ਦਾ ਸੰਬੋਧਨ ਇਸ ਚੈਨਲ ‘ਤੇ ਦੇਖਿਆ ਤੇ ਸੁਣਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਹੋਰ ਸੋਸ਼ਲ ਮੀਡੀਆ ਪਲੇਟਫਾਰਸਮ ‘ਤੇ ਪੀਐੱਮ ਮੋਦੀ ਦੀ ਚੰਗੀ ਮੌਜੂਦਗੀ ਹੈ,ਪ੍ਰਧਾਨ ਮੰਤਰੀ ਮੋਦੀ ਦੇ X ‘ਤੇ 94 ਮਿਲੀਅਨ ਫਾਲੋਅਰ ਹਨ ਤਾਂ ਇੰਸਟਾਗ੍ਰਾਮ ‘ਤੇ 82.7 ਮਿਲੀਅਨ ਫਾਲੋਅਰ ਹਨ,ਦੂਜੇ ਪਾਸੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ (Social Media Platform Facebook) ‘ਤੇ ਵੀ ਪੀਐੱਮ ਮੋਦੀ ਦੇ 48 ਮਿਲੀਅਨ ਫਾਲੋਅਰ ਹਨ,ਦੱਸ ਦੇਈਏ ਕਿ ਪੀਐੱਮ ਮੋਦੀ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾਵਾਂ ਵਿਚੋਂ ਇਕ ਹਨ,ਹੁਣੇ ਜਿਹੇ ਆਈ ਵਿਸ਼ਵ ਦੇ ਸਭ ਤੋਂ ਲੋਕਪ੍ਰਿਯ ਨੇਤਾਵਾਂ ਦੀ ਸੂਚੀ ਵਿਚ ਪੀਐੱਮ ਮੋਦੀ (PM Modi) ਨੇ ਪਹਿਲਾ ਸਥਾਨ ਹਾਸਲ ਕੀਤਾ ਹੈ,ਦਸੰਬਰ ਮਹੀਨੇ ਦੀ ਸ਼ੁਰੂਆਤ ਵਿਚ ਮਾਰਨਿੰਗ ਕੰਸਲਟ ਦੇ ਇਕ ਸਰਵੇ ਮੁਤਾਬਕ ਪੀਐੱਮ ਮੋਦੀ 76 ਫੀਸਦੀ ਦੀ ਅਪਰੂਵਲ ਰੇਟਿੰਗ ਦੇ ਸਭ ਤੋਂ ਲੋਕਪ੍ਰਿਯ ਨੇਤਾ ਹਨ।

LEAVE A REPLY

Please enter your comment!
Please enter your name here