ਜਲੰਧਰ ਡੀਐੱਸਪੀ ਦਲਬੀਰ ਸਿੰਘ ਕਤ.ਲ ਮਾਮਲੇ ਦੀ ਸੁਲਝੀ ਗੁੱਥੀ,ਪੁਲਿਸ ਨੇ ਮੁਲਜ਼ਮ ਆਟੋ ਚਾਲਕ ਨੂੰ ਕੀਤਾ ਗ੍ਰਿਫਤਾਰ

0
47
ਜਲੰਧਰ ਡੀਐੱਸਪੀ ਦਲਬੀਰ ਸਿੰਘ ਕਤ.ਲ ਮਾਮਲੇ ਦੀ ਸੁਲਝੀ ਗੁੱਥੀ,ਪੁਲਿਸ ਨੇ ਮੁਲਜ਼ਮ ਆਟੋ ਚਾਲਕ ਨੂੰ ਕੀਤਾ ਗ੍ਰਿਫਤਾਰ

Sada Channel News:-

Jalandhar,03 Jan,(Sada Channel News):- ਜਲੰਧਰ (Jalandhar) ਦੇ ਬਸਤੀ ਬਾਵਾ ਖੇਲ ਨਹਿਰ (Bawa Khel Canal) ਕੋਲ ਡੀਐੱਸਪੀ ਦਲਬੀਰ ਸਿੰਘ ਦੀ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸੁਲ ਗਿਆ ਹੈ,ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ (Police) ਨੇ ਕੇਸ ਵਿਚ ਮੁਲਜ਼ਮ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ,ਖਬਰ ਮਿਲੀ ਹੈ ਕਿ ਬੱਸ ਸਟੈਂਡ (Bus Stand) ਕੋਲ ਜਿਸ ਆਟੋ ਵਿਚ ਬੈਠ ਕੇ ਡੀਐੱਸਪੀ ਦਲਬੀਰ ਸਿੰਘ ਘਰ ਲਈ ਨਿਕਲੇ ਸਨ,ਉਸੇ ਦੇ ਡਰਾਈਵਰ ਨੇ ਹੀ ਡੀਐੱਸਪੀ ਦਲਬੀਰ ਸਿੰਘ ਦੇ ਸਿਰ ਵਿਚ ਗੋਲੀ ਮਾਰੀ ਸੀ,ਮੁਲਜ਼ਮ ਨੂੰ ਪੁਲਿਸ (Police) ਨੇ ਗ੍ਰਿਫਤਾਰ ਕਰ ਲਿਆ ਹੈ,ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਲਗਭਗ ਸਾਢੇ 12 ਵਜੇ ਪੁਲਿਸ ਨੂੰ ਵਰਕਸ਼ਾਪ ਚੌਕ (Workshop Chowk) ਕੋਲ ਸਥਿਤ ਸ਼ਰਾਬ ਦੇ ਠੇਕੇ ਦੇ ਸੀਸੀਟੀਵੀ ਤੋਂ ਮਦਦ ਮਿਲੀ ਸੀ ਜਿਸ ਵਿਚ ਮੁਲਜ਼ਮ ਦੀ ਪਛਾਣ ਹੋ ਗਈ ਸੀ,ਪੁਲਿਸ ਨੇ ਸੀਸੀਟੀਵੀ (CCTV) ਦੇ ਆਧਾਰ ‘ਤੇ ਮੁਲਜ਼ਮ ਦੀ ਪਛਾਣ ਕੀਤੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ,ਜਲਦ ਹੀ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਨਗੇ,ਪੁਲਿਸ ਮੁਲਜ਼ਮ (Police Accused) ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਵੇਗੀ,ਫਿਲਹਾਲ ਮੁਲਜ਼ਮ ਤੋਂ ਪੁੱਛਗਿਛ ਕਰ ਰਹੀ ਹੈ।

LEAVE A REPLY

Please enter your comment!
Please enter your name here