ਅਯੁੱਧਿਆ ਸ਼ਹਿਰ ਵਿੱਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਅੱਜ,ਸਮਾਰੋਹ ਤੋਂ ਅਗਲੇ ਦਿਨ ਮੰਦਰ ਨੂੰ ਜਨਤਾ ਲਈ ਖੋਲ੍ਹ ਦਿਤਾ ਜਾਵੇਗਾ

0
42
ਅਯੁੱਧਿਆ ਸ਼ਹਿਰ ਵਿੱਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਅੱਜ,,ਸਮਾਰੋਹ ਤੋਂ ਅਗਲੇ ਦਿਨ ਮੰਦਰ ਨੂੰ ਜਨਤਾ ਲਈ ਖੋਲ੍ਹ ਦਿਤਾ ਜਾਵੇਗਾ

Sada Channel News:-

Ayodhya,22 Jan,(Sada Channel News):- ਅਯੁਧਿਆ (Ayodhya) ਉਸ ਪਲ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਦੀ ਰਾਮ ਭਗਤ ਸਾਲਾਂ ਤੋਂ ਉਡੀਕ ਕਰ ਰਹੇ ਸਨ,ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਸੋਮਵਾਰ ਨੂੰ ਵੱਡੇ ਪੱਧਰ ’ਤੇ ਕੀਤਾ ਜਾਵੇਗਾ,ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੀਆਂ ਧਾਰਮਕ ਰਸਮਾਂ ਵਿਚ ਹਿੱਸਾ ਲੈਣਗੇ,ਸਮਾਰੋਹ ਤੋਂ ਅਗਲੇ ਦਿਨ ਮੰਦਰ ਨੂੰ ਜਨਤਾ ਲਈ ਖੋਲ੍ਹ ਦਿਤਾ ਜਾਵੇਗਾ,‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ (‘Pran Pratistha’ Ceremony) ਦੁਪਹਿਰ 12:20 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵਜੇ ਤਕ ਪੂਰਾ ਹੋਣ ਦੀ ਉਮੀਦ ਹੈ,ਇਸ ਤੋਂ ਬਾਅਦ ਪ੍ਰਧਾਨ ਮੰਤਰੀ ਇਸ ਸਮਾਰੋਹ ਵਾਲੀ ਥਾਂ ’ਤੇ ਸੰਤਾਂ ਅਤੇ ਉੱਘੀਆਂ ਸ਼ਖਸੀਅਤਾਂ ਸਮੇਤ 7,000 ਤੋਂ ਵੱਧ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ,ਲੱਖਾਂ ਲੋਕਾਂ ਦੇ ਟੈਲੀਵਿਜ਼ਨ ਅਤੇ ਆਨਲਾਈਨ ਮੰਚਾਂ ’ਤੇ ਇਸ ਸਮਾਗਮ ਨੂੰ ਲਾਈਵ ਵੇਖਣ ਦੀ ਉਮੀਦ ਹੈ। ਮੰਦਰਾਂ ਦੇ ਸ਼ਹਿਰ ’ਚ ‘ਸ਼ੁਭ ਘੜੀ ਆਈ’, ‘ਰੈਡੀ ਹੈ ਅਯੁੱਧਿਆ ਧਾਮ ਵਿਰਾਜੇਂਗੇ, ਸ਼੍ਰੀ ਰਾਮ’, ‘ਰਾਮ ਫਿਰ ਲੌਟੇਂਗੇ’, ‘ਅਯੁੱਧਿਆ ’ਚ ਰਾਮ ਰਾਜ’ ਵਰਗੇ ਨਾਅਰੇ ਲਿਖੇ ਪੋਸਟਰ ਅਤੇ ਹੋਰਡਿੰਗ ਲੱਗੇ ਹੋਏ ਹਨ,ਰਾਮ ਮਾਰਗ, ਸਰਯੂ ਨਦੀ ਦੇ ਕਿਨਾਰੇ ਅਤੇ ਲਤਾ ਮੰਗੇਸ਼ਕਰ ਚੌਕ ਵਰਗੀਆਂ ਮਹੱਤਵਪੂਰਨ ਥਾਵਾਂ ’ਤੇ ਰਾਮਾਇਣ ਦੇ ਵੱਖ-ਵੱਖ ਸ਼ਲੋਕ ਵਾਲੇ ਪੋਸਟਰ ਵੀ ਲਗਾਏ ਗਏ ਹਨ,ਸੁਪਰੀਮ ਕੋਰਟ ਨੇ 9 ਨਵੰਬਰ, 2019 ਨੂੰ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ’ਚ ਅਪਣਾ ਫੈਸਲਾ ਸੁਣਾਉਂਦੇ ਹੋਏ ਵਿਵਾਦਿਤ ਥਾਂ ’ਤੇ ਮੰਦਰ ਬਣਾਉਣ ਅਤੇ ਅਯੁੱਧਿਆ ’ਚ ਕਿਸੇ ਪ੍ਰਮੁੱਖ ਸਥਾਨ ’ਤੇ ਮਸਜਿਦ ਬਣਾਉਣ ਲਈ ਮੁਸਲਮਾਨਾਂ ਨੂੰ ਪੰਜ ਏਕੜ ਜ਼ਮੀਨ ਅਲਾਟ ਕਰਨ ਦਾ ਹੁਕਮ ਦਿਤਾ ਸੀ,ਦਸੰਬਰ 1992 ’ਚ ਕਾਰਸੇਵਕਾਂ ਨੇ ਵਿਵਾਦਿਤ ਥਾਂ ’ਤੇ ਬਾਬਰੀ ਮਸਜਿਦ ਢਾਹ ਦਿਤੀ ਸੀ।

LEAVE A REPLY

Please enter your comment!
Please enter your name here