ਵਿਕਰਮਜੀਤ ਸਿੰਘ ਸਾਹਨੀ ਨੇ ਚੰਡੀਗੜ੍ਹ ਵਿਖੇ ਪੰਜਾਬ ਦੀ ਸਨਅਤ ਵੱਲੋਂ ਆਪਣੇ ਸਨਮਾਨ ਸਮਾਰੋਹ ਮੌਕੇ ਇੱਕ ਰੂਹਾਨੀ ਸੰਗੀਤਕ ਸੂਫੀ ਸ਼ਾਮ ਪੇਸ਼ ਕੀਤੀ

0
43
ਵਿਕਰਮਜੀਤ ਸਿੰਘ ਸਾਹਨੀ ਨੇ ਚੰਡੀਗੜ੍ਹ ਵਿਖੇ ਪੰਜਾਬ ਦੀ ਸਨਅਤ ਵੱਲੋਂ ਆਪਣੇ ਸਨਮਾਨ ਸਮਾਰੋਹ ਮੌਕੇ ਇੱਕ ਰੂਹਾਨੀ ਸੰਗੀਤਕ ਸੂਫੀ ਸ਼ਾਮ ਪੇਸ਼ ਕੀਤੀ

Sada Channel News:-

Chandigarh,27 Jan,(Sada Channel News):- ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ (Rajya Sabha Member of Punjab Vikramjit Singh Sahni) ਨੇ ਚੰਡੀਗੜ੍ਹ ਵਿਖੇ ਪੰਜਾਬ ਦੀ ਸਨਅਤ ਵੱਲੋਂ ਆਪਣੇ ਸਨਮਾਨ ਸਮਾਰੋਹ ਮੌਕੇ ਇੱਕ ਰੂਹਾਨੀ ਸੰਗੀਤਕ ਸੂਫੀ ਸ਼ਾਮ ਪੇਸ਼ ਕੀਤੀ,ਵਿਕਰਮਜੀਤ ਸਿੰਘ ਸਾਹਨੀ (Vikramjit Singh Sahni) ਨੇ ਦੋ ਘੰਟੇ ਤੋਂ ਵੱਧ ਚੱਲੇ ਸੁਰੀਲੇ ਸੈਸ਼ਨ ਵਿਚ ਵਾਰਿਸ਼ ਸ਼ਾਹ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਸ਼ਿਵ ਕੁਮਾਰ ਬਟਾਲਵੀ ਅਤੇ ਹੋਰ ਸੂਫ਼ੀ ਕਵੀਆਂ ਦੀਆਂ ਰਚਨਾਵਾਂ ਪੇਸ਼ ਕੀਤੀਆਂ, ਜਿਸ ਵਿਚ ਉਨ੍ਹਾਂ ਦੀ ਮਨਮੋਹਕ ਅਤੇ ਭਾਵਪੂਰਤ ਪੇਸ਼ਕਾਰੀ ਨਾਲ ਸਰੋਤੇ ਮੰਤਰਮੁਗਧ ਹੋ ਗਏ,ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ (Rajya Sabha Member of Punjab Vikramjit Singh Sahni) ਨੇ ਆਪਣੇ ਰੂਹਾਨੀ ਸੂਫੀ ਸੰਗੀਤ ਨਾਲ ਵੱਖ-ਵੱਖ ਸਰੋਤਿਆਂ ਦਾ ਮਨ ਮੋਹ ਲਿਆ,ਜਿਸ ਨੂੰ ਸਾਰਿਆਂ ਨੇ ਪਿਆਰ ਕੀਤਾ ਅਤੇ ਪ੍ਰਸ਼ੰਸਾ ਕੀਤੀ।ਇਸ ਸੰਗੀਤ ਮਈ ਸੂਫੀ ਸ਼ਾਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਡਾ: ਬਲਬੀਰ ਸਿੰਘ, ਅਮਨ ਅਰੋੜਾ, ਹਰਜੋਤ ਸਿੰਘ ਬੈਂਸ, ਗੁਰਮੀਤ ਸਿੰਘ ਮੀਤ ਹੇਅਰ, ਬ੍ਰਹਮ ਸ਼ੰਕਰ ਜਿੰਪਾ ਅਤੇ ਲਾਲ ਚੰਦ ਕਟਾਰੂਚੱਕ ਨੇ ਵਿਸ਼ੇਸ਼ ਹਾਜ਼ਰੀ ਭਰੀ,ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਜਿਵੇਂ ਕਿ ਮੁੱਖ ਸਕੱਤਰ ਅਨੁਰਾਗ ਵਰਮਾ, ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵੀ.ਕੇ.ਸਿੰਘ, ਉਦਯੋਗ ਸਕੱਤਰ ਤੇਜਵੀਰ ਸਿੰਘ, ਹੁਨਰ ਵਿਕਾਸ ਸਕੱਤਰ ਜਸਪ੍ਰੀਤ ਤਲਵਾਰ, ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ, ਏ.ਡੀ.ਜੀ.ਪੀ ਸੁਰੱਖਿਆ ਸੁਧਾਂਸ਼ੂ ਸ੍ਰੀਵਾਸਤਵ, ਡੀ.ਸੀ. ਮੋਹਾਲੀ ਆਸ਼ਿਕਾ ਜੈਨ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ,ਉਦਯੋਗ ਜਗਤ ਦੇ ਦਿੱਗਜਾਂ ਜਿਵੇਂ ਸੋਨਾਲੀਕਾ ਦੇ ਚੇਅਰਮੈਨ ਏ.ਐਸ. ਮਿੱਤਲ, ਟ੍ਰਾਈਡੈਂਟ ਦੇ ਚੇਅਰਮੈਨ ਰਜਿੰਦਰ ਗੁਪਤਾ, ਰੁਪਿੰਦਰ ਸਚਦੇਵਾ, ਪੀ.ਜੇ. ਸਿੰਘ, ਅਜੈ ਜੈਨ, ਜਸਪਾਲ ਸਿੰਘ, ਸੰਜੀਵ ਜੁਨੇਜਾ, ਆਰ ਕਪੂਰ ਰੈਡੀਸਨ ਅਤੇ ਹੋਰ ਉਦਯੋਗਪਤੀਆਂ ਨੇ ਸ਼ਾਮ ਦੀ ਮੇਜ਼ਬਾਨੀ ਕੀਤੀ।

LEAVE A REPLY

Please enter your comment!
Please enter your name here