ਭਾਨਾ ਸਿੱਧੂ ਦੀ ਅੱਜ ਮੋਹਾਲੀ ਅਦਾਲਤ ਵਿਚ ਪੇਸ਼ੀ ਹੋਈ

0
29
ਭਾਨਾ ਸਿੱਧੂ ਦੀ ਅੱਜ ਮੋਹਾਲੀ ਅਦਾਲਤ ਵਿਚ ਪੇਸ਼ੀ ਹੋਈ

Sada Channel News:-

Mohali,31 Jan,(Sada Channel News):- ਭਾਨਾ ਸਿੱਧੂ (Bhana Sidhu) ਦੀ ਅੱਜ ਮੋਹਾਲੀ ਅਦਾਲਤ ਵਿਚ ਪੇਸ਼ੀ ਹੋਈ,ਮੋਹਾਲੀ ਵਿਚ ਭਾਨਾ ਸਿੱਧੂ ‘ਤੇ ਚੌਥਾ ਪਰਚਾ ਦਰਜ ਕੀਤਾ ਗਿਆ ਸੀ,ਇਸ ਵਿਚ ਭਾਨਾ ਸਿੱਧੂ ਦੇ ਭਰਾ ਨੂੰ ਵੀ ਨਾਮਜਦ ਕੀਤਾ ਗਿਆ ਸੀ,ਪਰਚੇ ਵਿਚ ਇਮੀਗ੍ਰੇਸ਼ਨ ਕੰਪਨੀ (Immigration Company) ਦੇ ਮਾਲਕ ਤੋਂ ਨਾਜਾਇਜ਼ ਪੈਸੇ ਮੰਗਣ ਦੇ ਇਲਜ਼ਾਮ ਉਨ੍ਹਾਂ ‘ਤੇ ਲਗਾਏ ਗਏ ਸਨ,2 ਦਿਨਾਂ ਦੇ ਦੀ ਰਿਮਾਂਡ ਮਗਰੋਂ ਅੱਜ ਭਾਨਾ ਸਿੱਧੂ ਦੀ ਕੋਰਟ ਵਿਚ ਪੇਸ਼ੀ ਹੋਈ ਜਿਥੇ ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ,ਇਨ੍ਹਾਂ 14 ਦਿਨਾਂ ਦੌਰਾਨ ਭਾਨਾ ਸਿੱਧੂ ਪਟਿਆਲਾ ਜੇਲ੍ਹ ਵਿਚ ਰਹਿਣਗੇ,ਇਥੇ ਇਹ ਵੀ ਦੱਸਣਯੋਗ ਹੈ ਕਿ ਪੇਸ਼ੀ ਤੋਂ ਬਾਅਦ ਭਾਨਾ ਸਿੱਧੂ ਨੇ ਕਿਹਾ ਕਿ ਸੱਚ ਦੀ ਲੜਾਈ ਜਾਰੀ ਰਹੇਗੀ,ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਭਾਨਾ ਸਿੱਧੂ (Bhana Sidhu) ਨੂੰ 20 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ,ਇਸ ਕੇਸ ਵਿੱਚ ਜ਼ਮਾਨਤ ਮਿਲਣ ਮਗਰੋਂ ਪਟਿਆਲਾ ‘ਚ ਉਸ ਖਿਲਾਫ ਦੂਜਾ ਮਾਮਲਾ ਦਰਜ ਕੀਤਾ ਗਿਆ ਹੈ,ਤੀਜਾ ਪਰਚਾ ਅਬੋਹਰ ਵਿੱਚ ਇੱਕ ਏਜੰਟ ਵੱਲੋਂ ਕਰਵਾਇਆ ਗਿਆ ਹੈ,ਏਜੰਟ ਨੇ ਆਪਣੇ ਭਾਨਾ ਖਿਲਾਫ ਡਰਾਉਣ-ਧਮਕਾਉਣ ਤੇ ਅਕਸ ਨੂੰ ਖਰਾਬ ਕਰਨ ਦੇ ਦੋਸ਼ ਲਾਏ ਹਨ।

LEAVE A REPLY

Please enter your comment!
Please enter your name here