ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਣੇ ਰਾਮ ਲੱਲਾ ਦੇ ਦਰਬਾਰ ‘ਚ ਪਹੁੰਚ ਕੇ ਲਗਾਈ ਹਾਜ਼ਰੀ

0
70
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਣੇ ਰਾਮ ਲੱਲਾ ਦੇ ਦਰਬਾਰ ‘ਚ ਪਹੁੰਚ ਕੇ ਲਗਾਈ ਹਾਜ਼ਰੀ

Sada Channel News:-

Ayodhya,12 Feb,2024,(Sada Channel News):- ਰਾਮਨਗਰੀ ਅਯੁੱਧਿਆ (Ayodhya) ਵਿਚ 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ,ਆਮ ਭਗਤਾਂ ਦੇ ਨਾਲ ਹੀ ਰਾਮਲੱਲਾ ਦੇ ਦਰਸ਼ਨ ਕਰਨ ਲਈ ਸਿਆਸੀ ਲੋਕ ਵੀ ਅਯੁੱਧਿਆ (Ayodhya) ਜਾਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ ਹਨ,ਇਸੇ ਕੜੀ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਤੇ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Chief Minister Bhagwant Mann) ਆਪਣੇ ਪਰਿਵਾਰ ਸਣੇ ਅਯੁੱਧਿਆ ਪਹੁੰਚੇ।

ਦੋਵੇਂ ਮੁੱਖ ਮੰਤਰੀਆਂ ਨੇ ਰਾਮਲੱਲਾ ਦਾ ਦਰਸ਼ਨ ਪੂਜਨ ਕਰਕੇ ਆਸ਼ੀਰਵਾਦ ਹਾਸਲ ਕੀਤਾ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਮਾਤਾ-ਪਿਤਾ ਤੇ ਆਪਣੀ ਪਤਨੀ ਨਾਲ ਅਯੁੱਧਿਆ ਪਹੁੰਚੇ ਹਨ,ਰਾਮਲੱਲਾ ਦੇ ਦਰਸ਼ਨ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਪਰਿਵਾਰ ਨਾਲ ਪ੍ਰਭੂ ਰਾਮ ਦੇ ਦਰਸ਼ਨ ਕੀਤੇ,ਲੰਬੇ ਸਮੇਂ ਤੋਂ ਇੱਛਾ ਸੀ,ਅੱਜ ਆਉਣਾ ਹੋਇਆ,ਭਾਰਤ ਧਾਰਮਿਕ ਆਸਥਾ ਵਾਲਾ ਦੇਸ਼ ਹੈ,ਕੋਈ ਪੁਰਬ ਜਾਂ ਤਿਓਹਾਰ ਮਨਾਇਆ ਜਾਂਦਾ ਹੈ।

ਤਾਂ ਅਸੀਂ ਲੋਕ ਇਕੱਠੇ ਹੋ ਕੇ ਮਨਾਉਂਦੇ ਹਾਂ,ਉਨ੍ਹਾਂ ਨੇ ਪੂਰੇ ਪਰਿਵਾਰ ਸਣੇ ਦੇਸ਼ ਵਿਚ ਤਰੱਕੀ ਤੇ ਸਾਰਿਆਂ ਦੀ ਖੁਸ਼ਹਾਲੀ,ਸੁੱਖ,ਸ਼ਾਂਤੀ ਤੇ ਭਾਈਚਾਰੇ ਦੀ ਪ੍ਰਾਰਥਨਾ ਕੀਤੀ,ਉਨ੍ਹਾਂ ਕਿਹਾ ਕਿ ਭਾਰਤ ਇਕ ਗੁਲਦਸਤਾ ਹੈ ਤੇ ਗੁਲਦਸਤੇ ਦੇ ਵੱਖ-ਵੱਖ ਰੰਗ ਹਨ,ਫਲ-ਫੁੱਲ ਦੀ ਆਪਣੀ ਸੁਗੰਧ ਹੈ,ਅਯੁੱਧਿਆ (Ayodhya) ਜਾ ਕੇ ਬਹੁਤ ਚੰਗਾ ਲੱਗਾ,‘ਆਪ’ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਕਿਹਾ ਕਿ ਅੱਜ ਰਾਮਲੱਲਾ (Ramlalla) ਦਾ ਦਰਸ਼ਨ ਪੂਜਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

ਪ੍ਰਭੂ ਰਾਮ ਦਾ ਦਰਸ਼ਨ ਕਰਕੇ ਅਸ਼ੀਮ ਸ਼ਾਂਤੀ ਦਾ ਅਨੁਭਵ ਹੋਇਆ,ਬਹੁਤ ਚੰਗਾ ਲੱਗਾ,ਇਸ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ,ਪੂਰੇ ਸਮਾਜ ਤੇ ਪੂਰੇ ਵਿਸ਼ਵ ਲਈ ਬਹੁਤ ਸੁਭਾਗ ਦੀ ਗੱਲ ਹੈ,ਅਯੁੱਧਿਆ (Ayodhya) ਵਿਚ ਵਿਸ਼ਵ ਤੇ ਸੁੰਦਰ ਮੰਦਰ ਬਣ ਕੇ ਤਿਆਰ ਹੋਇਆ ਹੈ,ਰੋਜ਼ਾਨਾ ਲੱਖਾਂ ਰਾਮ ਭਗਤ ਦਰਸ਼ਨ ਪੂਜਨ ਕਰਨ ਆ ਰਹੇ ਹਨ,ਆਸਥਾ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਤੇ ਅਸੀਂ ਭਗਵਾਨ ਤੋਂ ਸਾਰੇ ਦੇਸ਼ ਲਈ ਸੁੱਖ,ਸ਼ਾਂਤੀ ਤੇ ਚੰਗੀ ਸਿਹਤ ਦੀ ਪ੍ਰਾਰਥਨਾ ਕੀਤੀ ਹੈ।

LEAVE A REPLY

Please enter your comment!
Please enter your name here