ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦਾ ਵੱਡਾ ਫੈਸਲਾ,15 ਤੋਂ 22 ਫਰਵਰੀ ਤੱਕ ਤੇਲ ਵਿਕਰੀ ਨਹੀਂ ਕੀਤੀ ਜਾਵੇਗੀ

0
80
ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦਾ ਵੱਡਾ ਫੈਸਲਾ,15 ਤੋਂ 22 ਫਰਵਰੀ ਤੱਕ ਤੇਲ ਵਿਕਰੀ ਨਹੀਂ ਕੀਤੀ ਜਾਵੇਗੀ

Sada Channel News:-

Chandigarh,12 Feb,2024,(Sada Channel News):- ਪੰਜਾਬ ਵਿਚ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ,ਐਸੋਸੀਏਸ਼ਨ (Association) ਨੇ ਐਲਾਨ ਕੀਤਾ ਹੈ ਕਿ 15 ਤੋਂ 22 ਫਰਵਰੀ ਤੱਕ ਤੇਲ ਵਿਕਰੀ ਨਹੀਂ ਕੀਤੀ ਜਾਵੇਗੀ,ਦੱਸ ਦੇਈਏ ਕਿ ਪੈਟਰੋਲ ਤੇ ਡੀਜ਼ਲ ਦੀਆਂ ਕਮਿਸ਼ਨਾਂ ਵਿਚ ਪਿਛਲੇ 7 ਸਾਲਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਕੀਤਾ ਗਿਆ ਹੈ,ਜਿਸ ਦੇ ਮੱਦੇਨਜ਼ਰ ਪੰਜਾਬ ਪੈਟਰੋਲੀਅਮ ਐਸੋਸੀਏਸ਼ਨ (Punjab Petroleum Association) ਵੱਲੋਂ ਇਹ ਫੈਸਲਾ ਲਿਆ ਗਿਆ ਹੈ,ਐਸੋਸੀਏਸ਼ਨ ਦੇ ਇਸ ਐਲਾਨ ਤੋਂ ਬਾਅਦ ਪੈਟਰੋਲ ਪੰਪਾਂ ‘ਤੇ ਮੁੜ ਤੋਂ ਲੰਬੀਆਂ ਕਤਾਰਾਂ ਲੱਗ ਸਕਦੀਆਂ ਹਨ,ਪੈਟਰੋਲ ਤੇ ਡੀਜ਼ਲ ਦੀ ਵਿਕਰੀ ਨਾ ਹੋਣ ਕਾਰਨ ਇਸ ਦਾ ਸਿੱਧਾ ਅਸਰ ਪੰਜਾਬ ਦੇ ਆਮ ਲੋਕਾਂ ਉਤੇ ਪਵੇਗਾ,ਇਸ ਲਈ ਪਹਿਲਾਂ ਤੋਂ ਹੀ ਵਾਹਨਾਂ ਵਿਚ ਤੇਲ ਪੁਆ ਕੇ ਰੱਖੋ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ।

LEAVE A REPLY

Please enter your comment!
Please enter your name here