ਪੀਐੱਸਪੀਸੀਐੱਲ ਮੁਲਾਜ਼ਮਾਂ ਨੂੰ ਮਾਨ ਸਰਕਾਰ ਦਾ ਤੋਹਫਾ,ਅਧਿਕਾਰੀਆਂ ਦੀਆਂ ਤਨਖਾਹਾਂ ‘ਚ ਵੱਡੇ ਪੱਧਰ ‘ਤੇ ਕੀਤਾ ਵਾਧਾ

0
49
ਪੀਐੱਸਪੀਸੀਐੱਲ ਮੁਲਾਜ਼ਮਾਂ ਨੂੰ ਮਾਨ ਸਰਕਾਰ ਦਾ ਤੋਹਫਾ,ਅਧਿਕਾਰੀਆਂ ਦੀਆਂ ਤਨਖਾਹਾਂ ‘ਚ ਵੱਡੇ ਪੱਧਰ ‘ਤੇ ਕੀਤਾ ਵਾਧਾ

Sada Channel News:-

Chandigarh,17 Feb,2024,(Sada Channel News):- ਮਾਨ ਸਰਕਾਰ ਵੱਲੋਂ ਪੀਐੱਸਪੀਸੀਐੱਲ ਮੁਲਾਜ਼ਮਾਂ (PSPCL Employees) ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ,ਮਾਨ ਸਰਕਾਰ ਹਮੇਸ਼ਾ ਤੋਂ ਮੁਲਾਜ਼ਮਾਂ ਦੀ ਭਲਾਈ,ਮੁਸ਼ਕਲਾਂ ਤੇ ਮੰਗਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ,ਪੰਜਾਬ ਸਰਕਾਰ (Punjab Govt) ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਮੁਲਾਜ਼ਮਾਂ ਦੀ ਸ਼ੁਰੂਆਤੀ ਤਨਖਾਹ ਦੇ ਸਕੇਲ ਵਿੱਚ ਅਹਿਮ ਵਾਧੇ ਕਰਨ ਦਾ ਐਲਾਨ ਕੀਤਾ ਹੈ,ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (Punjab State Power Corporation Limited) ਦੇ ਅਧਿਕਾਰੀਆਂ ਦੀਆਂ ਤਨਖਾਹਾਂ ‘ਚ ਵੱਡੇ ਪੱਧਰ ‘ਤੇ ਵਾਧਾ ਕੀਤਾ ਗਿਆ ਹੈ,ਇਸ ਲੜੀ ਹੇਠ ਜੂਨੀਅਰ ਇੰਜੀਨੀਅਰਾਂ ਦੀ ਸ਼ੁਰੂਆਤੀ ਤਨਖਾਹ ਰੁ.17,450 ਤੋਂ ਵਧਾ ਕੇ ਰੁ.19,260 ਕੀਤੀ ਗਈ,ਡਿਵੀਜ਼ਨਲ ਸੁਪਰਡੈਂਟ ਅਕਾਊਂਟਸ,ਰੈਵੇਨਿਊ ਅਕਾਊਂਟੈਂਟ ਆਦਿ ਦੀ ਸ਼ੁਰੂਆਤੀ ਤਨਖਾਹ ਰੁ.17,960 ਤੋਂ ਵਧਾ ਕੇ ਰੁ.19,260 ਕੀਤੀ ਗਈ ਸੁਪਰਡੈਂਟ ਗ੍ਰੇਡ-2, ਪੀਏ, ਐੱਸਏਐੱਸ ਅਕਾਉਂਟਸ ਆਦਿ ਦੀ ਸ਼ੁਰੂਆਤੀ ਤਨਖਾਹ ਰੁ.18,690 ਤੋਂ ਵਧਾ ਕੇ ਰੁ.19,260 ਕੀਤੀ ਗਈ,ਇਸ ਦੀ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ (Minister Harbhajan Singh ETO) ਨੇ ਦਿੱਤੀ,ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮਾਂ ਵੱਲੋਂ ਆਪਣੇ ਤਨਖਾਹ ਦੇ ਸਕੇਲ ਵਿਚ ਵਾਧਾ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ,ਜਿਸ ਦੇ ਜਵਾਬ ਵਿਚ ਪੰਜਾਬ ਸਰਕਾਰ (Punjab Govt) ਨੇ ਵੱਡੇ ਪੱਧਰ ਉਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਹੈ,ਇਸ ਮੌਕੇ ਮੰਤਰੀ ਹਰਭਜਨ ਸਿੰਘ ਈਟੀਓ (Minister Harbhajan Singh ETO) ਨੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧਤਾ ਦੀ ਦੁਹਰਾਇਆ,ਬਿਜਲੀ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸਾਰੇ ਕਰਮਚਾਰੀਆਂ ਦੀਆਂ ਉੱਚਿਤ ਪਰੇਸ਼ਾਨੀਆਂ ਅਤੇ ਮੰਗਾਂ ਨੂੰ ਹੱਲ ਕਰਨ,ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਲਈ ਉਚਿਤ ਮੁਆਵਜ਼ਾ ਅਤੇ ਮਾਨਤਾ ਦੇਣ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹੈ।

LEAVE A REPLY

Please enter your comment!
Please enter your name here